ਵੈਲਡਿੰਗ ਦੀ ਦੁਕਾਨ 'ਚ ਆਕਸੀਜਨ ਸਿਲੰਡਰ ਫੱਟਣ ਨਾਲ ਭਿਆਨਕ ਧਮਾਕਾ
ਸੋਲਾਪੁਰ: ਸ਼ਨੀਵਾਰ ਤੜਕੇ 2.30 ਤੋਂ 3 ਵਜੇ ਦਰਮਿਆਨ ਨਿਰਲੇ ਬਸਤੀ ਰੋਡ 'ਤੇ ਵੈਲਡਿੰਗ ਦੀ ਦੁਕਾਨ 'ਤੇ ਆਕਸੀਜਨ ਸਿਲੰਡਰ ਫੱਟ ਗਿਆ। ਧਮਾਕਾ ਇੰਨਾ ਭਿਆਨਕ ਸੀ ਕਿ ਆਲੇ-ਦੁਆਲੇ ਦੀ ਇਮਾਰਤ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਮਿਲਦਿਆਂ ਹੀ ਉਨ੍ਹਾਂ ਨੇ ਤੜਕੇ ਦੇ ਕਰੀਬ ਅੱਗ 'ਤੇ ਕਾਬੂ ਪਾਇਆ।