ਛਾਪੇਮਾਰੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ ਤਸਕਰ ਕਾਬੂ - ਹਰਿਆਣਾ ਮਾਰਕਾਂ ਦੀ ਸ਼ਰਾਬ
ਬਰਨਾਲਾ: ਭਦੌੜ ਪੁਲਿਸ (Bhadaur police) ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਦਿਆਂ 209 ਬੋਤਲਾਂ ਸ਼ਰਾਬ ਦੇਸੀ ਹਰਿਆਣਾ ਮਾਰਕਾ (Alcohol Indigenous Haryana brand) ਸਮੇਤ 2 ਤਸਕਰਾਂ ਨੂੰ ਕਾਬੂ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਬਲਤੇਜ ਸਿੰਘ (S.H.O. Baltej Singh) ਨੇ ਦੱਸਿਆ ਕਿ ਉਨ੍ਹਾਂ ਨੇ ਮੁਖਬਰੀ ਦੀ ਸੂਚਨਾ ‘ਤੇ ਮੁਹੱਲਾ ਢੀਂਡਸਾ ਵਿਖੇ ਜਦੋਂ ਰੇਡ ਕੀਤੀ ਤਾਂ ਕੁਲਵੰਤ ਸਿੰਘ ਤੋਂ 168 ਬੋਤਲਾਂ ਮਾਰਕਾ ਹਰਿਆਣਾ ਸਮੇਤ ਕਾਬੂ ਕਰ ਲਿਆ ਗਿਆ, ਜਦੋਂ ਕਿ ਉਸ ਦਾ ਸਾਥੀ ਸੁਰਿੰਦਰ ਸਿੰਘ ਸਿੰਦਾ ਭੱਜਣ ਵਿਚ ਸਫ਼ਲ ਹੋ ਗਿਆ ਅਤੇ 2 ਹੋਰ ਮਾਮਲਿਆਂ ਵਿੱਚ ਹਰਿਆਣਾ ਮਾਰਕਾਂ ਦੀ ਸ਼ਰਾਬ (Liquor of Haryana brands) ਬਰਾਮਦ ਕੀਤੀ ਗਈ ਹੈ।
Last Updated : May 16, 2022, 12:21 PM IST