ਖਡੂਰ ਸਾਹਿਬ: ਐਸਡੀਐਮ ਰੋਹਿਤ ਗੁਪਤਾ ਨੇ ਵੰਡੇ ਸਮਾਰਟ ਰਾਸ਼ਨ ਕਾਰਡ - Smart ration card distribution in taran taran
ਤਰਨ ਤਾਰਨ: ਸ਼ਬ-ਡਵੀਜਨ ਖਡੂਰ ਸਾਹਿਬ ਦੇ ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਸਕੀਮ ਤਹਿਤ ਫੂਡ ਤੇ ਸਿਵਲ ਸਪਲਾਈ ਵਿਭਾਗ ਖਡੂਰ ਸਾਹਿਬ ਦੇ ਏਐਫਐਸਓ ਕਵਲਜੀਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਵੀਡੀਓ ਕਾਨਫਰੰਸ ਰਾਹੀਂ ਐਸਡੀਐਮ ਰੋਹਿਤ ਗੁਪਤਾ ਨੇ ਸਮਾਰਟ ਰਾਸ਼ਨ ਕਾਰਡ ਵੰਡੇ। ਇਸ ਮੌਕੇ ਰੋਹਿਤ ਗੁਪਤਾ ਨੇ ਕਿਹਾ ਕਿ ਹੁਣ ਲਾਭਪਾਤਰੀ ਆਪਣੇ ਨਾਲ ਲਗਦੇ ਪਿੰਡ ਦੇ ਡੀਪੂ ਤੋਂ ਵੀ ਰਾਸ਼ਨ ਲੈ ਸਕਦੇ ਹਨ।