ਸ਼ਮਸ਼ਾਨਘਾਟ ਦੇ ਬਾਹਰ ਲਿਖੇ ਖ਼ਾਲਿਸਤਾਨ ਦੇ ਨਾਅਰੇ, ਪੁਲਿਸ ਨੂੰ ਪਈਆਂ ਭਾਜੜਾਂ ! - Slogans of Khalistan
ਪਠਾਨਕੋਟ: ਪਿੰਡ ਲਾਹੜੀ ਵਿਖੇ ਸ਼ਮਸ਼ਾਨ ਘਾਟ ਦੀ ਦੀਵਾਰ ਦੇ ਉੱਪਰ ਪੰਜਾਬ ਦਾ ਹੱਲ ਖਾਲਿਸਤਾਨ ਲਿਖੇ ਜਾਣ ’ਤੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਉੱਪਰ ਪੁਲਿਸ ਪਹੁੰਚੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੀਵਾਰ ’ਤੇ ਲਿਖੇ ਗਏ ਖਾਲਿਸਤਾਨ ਦੇ ਨਾਅਰੇ ਹਟਾਏ ਗਏ। ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਓਧਰ ਜਦੋਂ ਇਸ ਘਟਨਾ ਸਬੰਧੀ ਮੌਕੇ ਉੱਪਰ ਪਹੁੰਚੇ ਪੁਲਿਸ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।