ਗੋਪਾਲ ਚਾਵਲਾ ਨਾਲ ਫ਼ੋਟੋ 'ਤੇ ਸਿਰਸਾ ਦੀ ਸਫ਼ਾਈ, ਵੇਖੋ ਵੀਡੀਓ - ਮਨਜਿੰਦਰ ਸਿੰਘ ਸਿਰਸਾ
550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਮੰਗਲਵਾਰ ਨੂੰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਪਹੁੰਚ ਗਿਆ ਹੈ। ਇਸ ਜੱਥੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ। ਨਨਕਾਣਾ ਸਾਹਿਬ ਪਹੁੰਚਣ 'ਤੇ ਸਿਰਸਾ ਨੇ ਆਰੋਪ ਲਗਾਇਆ ਕਿ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਨੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ। ਸਿਰਸਾ ਮੁਤਾਬਕ, ਗੋਪਾਲ ਚਾਵਲਾ ਦੇ ਗਨਮੈਨ ਨੇ ਉਨ੍ਹਾਂ ਦੀ ਫ਼ੋਟੋ ਖਿੱਚ ਕੇ ਮੀਡੀਆ 'ਚ ਵਾਇਰਲ ਕੀਤੀ ਹੈ। ਸਿਰਸਾ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਨਾ ਤਾਂ ਕਦੇ ਗੋਪਾਲ ਚਾਵਲਾ ਨੂੰ ਮਿਲੇ ਹਨ ਅਤੇ ਨਾ ਹੀ ਮਿਲਣਗੇ।