ਵਿਧਾਨ ਸਭਾ ਸੈਸ਼ਨ: ਸਿਮਰਜੀਤ ਬੈਂਸ ਦਾ ਕੈਪਟਨ 'ਤੇ ਹਮਲਾ - ਵਿਧਾਨ ਸਭਾ ਸੈਸ਼ਨ
ਪੰਜਾਬ ਵਿਧਾਨ ਸਭਾ ਦੇ 2 ਤੋਂ 6 ਅਗਸਤ ਤੱਕ ਚੱਲਣ ਵਾਲੇ ਸੈਸ਼ਨ 'ਤੇ ਹੁਣ ਵਿਰੋਧੀ ਧਿਰਾਂ ਸਰਕਾਰ 'ਤੇ ਹਮਲਾ ਬੋਲ ਰਹੀਆਂ ਹਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਸ ਥੋੜੇ ਸਮੇਂ 'ਚ ਕੋਈ ਵੀ ਮੁੱਦਾ ਹੱਲ ਨਹੀਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਤਾਂ ਵੱਡੇ-ਵੱਡੇ ਦਾਅਵੇ ਕੀਤੇ ਪਰ ਹੁਣ ਸਿਰਫ਼ 3-4 ਦਿਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਰੱਖ ਕੇ ਸਰਕਾਰ ਖ਼ਾਨਾਪੂਰਤੀ ਕਰ ਰਹੀ ਹੈ। ਉੱਥੇ ਹੀ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਦੀ ਨਿਖੇਧੀ ਕੀਤੀ ਹੈ।