ਨੌਜਵਾਨਾਂ ਨੇ ਸਿੱਖ ਨੌਜਵਾਨ ਦੇ ਨਾਲ ਕੀਤੀ ਕੁੱਟਮਾਰ, ਦੇਖੋ ਵੀਡੀਓ - ਕੇਸਧਾਰੀ ਸਿੱਖ ਨੌਜਵਾਨ ਨਾਲ ਸ਼ਰੇਆਮ ਕੁੱਟਮਾਰ
ਗੁਰੂ ਨਗਰੀ ਅੰਮ੍ਰਿਤਸਰ ਵਿੱਚ ਕੇਸਧਾਰੀ ਸਿੱਖ ਨੌਜਵਾਨ ਨਾਲ ਸ਼ਰੇਆਮ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅਜਿਤ ਨਗਰ ਚੌਂਕ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਨੌਜਵਾਨਾਂ ਵੱਲੋਂ ਸਿੱਖ ਨੌਜਵਾਨ ਨੂੰ ਬਾਈਕ ਮਾਰੀ ਇਸ ਤੋਂ ਬਾਅਦ ਇਹ ਲੜਾਈ ਸ਼ੁਰੂ ਹੋਈ ਹੈ। ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨਾਂ ਵੱਲੋਂ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ ਹੈ।