ਸਿੱਖ ਭਾਈਚਾਰੇ ਦੇ ਲੋਕਾਂ ਨੇ ਮੁਸਲਿਮ ਭਰਾਵਾਂ ਨਾਲ ਮਿਲ ਕੇ ਮਨਾਇਆ ਰਮਜ਼ਾਨ ਦਾ ਤਿਉਹਾਰ - 200 ਸਾਲ ਪੁਰਾਣੀ ਮੁਹੰਮਦ ਸ਼ਾਹ ਮਸਜਿਦ
ਅੰਮ੍ਰਿਤਸਰ: ਜ਼ਿਲ੍ਹੇ ਦੇ 200 ਸਾਲ ਪੁਰਾਣੀ ਮੁਹੰਮਦ ਸ਼ਾਹ ਮਸਜਿਦ ਵਿੱਚ ਰਮਜ਼ਾਨ ਦੇ ਪਵਿੱਤਰ ਤਿਉਹਾਰ ਮੌਕੇ ਇੱਕ ਅਨੋਖੀ ਅਤੇ ਭਾਈਚਾਰਕ ਸ਼ਾਮ ਦੇਖਣ ਨੂੰ ਮਿਲੀ। ਇਸ ਦੌਰਾਨ ਮਸਜਿਦ ’ਚ ਇਫਤਾਰ ਵੀ ਸਾਰਿਆਂ ਨੇ ਰਲ ਮਿਲ ਕੇ ਮਨਾਇਆ। ਇਸ ਦੌਰਾਨ ਸੰਗਤਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਸਿੱਖ ਭਾਈਚਾਰੇ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲਵੱਕੜੀ ਪਾ ਕੇ ਰਮਜ਼ਾਨ ਦੀ ਵਧਾਈ ਦਿੱਤੀ। ਇਸ ਦੌਰਾਨ ਕੇਕ ਵੀ ਕੱਟਿਆ ਗਿਆ। ਦੋਵਾਂ ਭਾਈਚਾਰਿਆਂ ਦੇ ਲੋਕਾਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਅਤੇ ਸਿੱਖ ਅਤੇ ਮੁਸਲਿਮ ਬੱਚਿਆਂ ਵੱਲੋਂ ਲੰਗਰ ਛਕਿਆ। ਇਸ ਮੌਕੇ ਦੋਵੇਂ ਭਾਈਚਾਰੇ ਦੇ ਲੋਕਾਂ ਨੇ ਸਾਰਿਆਂ ਨੂੰ ਮਿਲ ਕੇ ਰਹਿਣ ਦਾ ਸੰਦੇਸ਼ ਵੀ ਦਿੱਤਾ।