ਭਾਵੁਕ ਕਰਨ ਵਾਲੀ ਤਸਵੀਰ, ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦਾ ਦਰਦ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਅੱਜ ਉਸ ਦਾ ਅੰਤਰ ਸਸਕਾਰ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਆਖਰੀ ਦਰਸ਼ਨਾ ਲਈ ਸਿੱਧੂ ਦੀ ਹਵੇਲੀ ਵਿੱਚ ਰੱਖੀ ਗਈ। ਜਿਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਹਨ ਤੇ ਆਪਣੇ ਸ਼ਟਾਰ ਦੇ ਆਖਰੀ ਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੀ ਇੱਕ ਭਾਵੁਕ ਤਸਵੀਰ ਸਾਹਮਣੇ ਆਈ ਹੈ ਜਿਥੇ ਮਾਂ ਸਿੱਧੂ ਦੇ ਪਿਤਾ ਨੂੰ ਹੌਂਸਲਾ ਦੇ ਰਹੀ ਹੈ ਜੋ ਕਿ ਸਿੱਧੂ ਦੀ ਮ੍ਰਿਤਕ ਦੇਹ ਕੋਲ ਬੈਠੇ ਹੋਏ ਹਨ।