ਮੂਸੇਵਾਲਾ ਦੇ ਸਸਕਾਰ ਦੌਰਾਨ ਭੁੱਬਾਂ ਮਾਰ ਰੋਂਦੇ ਪਿਤਾ ਨੇ ਉਤਾਰੀ ਪੱਗ... - ਪੁੱਤ ਦੇ ਸਸਕਾਰ ਦੌਰਾਨ ਭੁੱਬਾਂ ਮਾਰ ਰੌਂਦੇ ਪਿਤਾ ਨੇ ਲੋਕਾਂ ਸਾਹਮਣੇ ਉਤਾਰੀ ਪੱਗ
ਮਾਨਸਾ: ਪੰਜਾਬੀ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸਸਕਾਰ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਦਾ ਸੈਲਾਬ ਆਇਆ ਦਿਖਾਈ ਦਿੱਤਾ। ਹਰ ਕੋਈ ਸਿੱਧੂ ਦੇ ਗਮ ਵਿੱਚ ਉਦਾਸ ਵਿਖਾਈ ਦਿੱਤਾ। ਮੂਸੇਵਾਲਾ ਦੇ ਸਸਕਾਰ ਮੌਕੇ ਉਨ੍ਹਾਂ ਦੇ ਪਿਤਾ ਦੀ ਇੱਕ ਅਨੋਖੀ ਬਹੁਤ ਹੀ ਭਾਵੁਕ ਤਸਵੀਰ ਵਿਖਾਈ ਦਿੱਤੀ ਹੈ। ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਲੋਕ ਜਦੋਂ ਮੂਸੇਵਾਲਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰ ਰਹੇ ਸਨ ਤਾਂ ਪੁੱਤ ਪ੍ਰਤੀ ਉਨ੍ਹਾਂ ਦੇ ਇਸ ਮੋਹ ਨੂੰ ਵੇਖਦੇ ਹੋਏ ਮੂਸੇਵਾਲਾ ਦੇ ਪਿਤਾ ਨੇ ਆਪਣੀ ਪੱਗ ਉਤਾਰ ਕੇ ਲੋਕਾਂ ਅੱਗੇ ਝੁਕ ਗਏ। ਉਨ੍ਹਾਂ ਦੀ ਇਸ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਉਸਨੂੰ ਵੇਖਣ ਵਾਲਾ ਭਾਵੁਕ ਹੋ ਰਿਹਾ ਹੈ।
Last Updated : May 31, 2022, 9:56 PM IST