ਗਿਆਨਵਾਪੀ ਵਿਵਾਦ: ਹਿੰਦੂ ਧਿਰ ਦੇ ਵਕੀਲ ਸੁਧੀਰ ਤ੍ਰਿਪਾਠੀ ਨੇ ਦੱਸਿਆ... 3 ਤੋਂ 4 ਫੁੱਟ ਵੱਡਾ ਸ਼ਿਵਲਿੰਗ ਮਿਲਿਆ
ਵਾਰਾਣਸੀ: ਸ਼ਿੰਗਾਰ ਗੌਰੀ ਗਿਆਨਵਾਪੀ ਦੇ ਮਾਮਲੇ ਵਿੱਚ ਸੋਮਵਾਰ ਨੂੰ ਗਿਆਨਵਾਪੀ ਕੈਂਪਸ ਵਿੱਚ ਕਮਿਸ਼ਨ ਦੀ ਕਾਰਵਾਈ ਪੂਰੀ ਹੋ ਗਈ ਹੈ, ਮੰਗਲਵਾਰ ਨੂੰ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਹਿੰਦੂ ਪੱਖ ਨੇ ਉੱਥੇ ਇੱਕ ਸ਼ਿਵਲਿੰਗ ਮਿਲਣ ਦਾ ਦਾਅਵਾ ਕੀਤਾ ਹੈ, ਇਸ ਦਾਅਵੇ 'ਤੇ ਵਾਰਾਣਸੀ ਦੀ ਅਦਾਲਤ ਨੇ ਉਸ ਜਗ੍ਹਾ ਨੂੰ ਤੁਰੰਤ ਸੀਲ ਕਰਨ ਦਾ ਹੁਕਮ ਦਿੱਤਾ ਹੈ, ਜਿੱਥੇ ਸ਼ਿਵਲਿੰਗ ਮਿਲਿਆ ਸੀ। ਇਸ ਦੇ ਨਾਲ ਹੀ ਵਾਰਾਣਸੀ ਦੀ ਅਦਾਲਤ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਹੁਕਮ ਦਿੱਤਾ ਹੈ ਕਿ ਜਿਸ ਜਗ੍ਹਾ 'ਤੇ ਸ਼ਿਵਲਿੰਗ ਮਿਲਿਆ ਹੈ, ਉਸ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕੀਤਾ ਜਾਵੇ ਅਤੇ ਕਿਸੇ ਨੂੰ ਵੀ ਉੱਥੇ ਨਾ ਜਾਣ ਦਿੱਤਾ ਜਾਵੇ। ਅਦਾਲਤ ਦੇ ਹੁਕਮਾਂ ਤੋਂ ਬਾਅਦ ਉਥੇ ਸੁਰੱਖਿਆ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਸੀ.ਆਰ.ਪੀ.ਐਫ ਨੂੰ ਦਿੱਤੀ ਗਈ ਹੈ, ਕਮਿਸ਼ਨ ਦੀ ਕਾਰਵਾਈ ਦੌਰਾਨ ਹਿੰਦੂ ਧਿਰ ਦੇ ਵਕੀਲ ਸੁਧੀਰ ਤ੍ਰਿਪਾਠੀ ਵੀ ਮੌਜੂਦ ਸਨ। ਇਸ ਪੂਰੇ ਮਾਮਲੇ 'ਤੇ ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਸੁਣੋ ਕੀ ਕਿਹਾ ਵੀਡੀਉ ਵਿੱਚ...