ਸਿਵਲ ਹਸਪਤਾਲ ਵਿੱਚ ਡਾਇਲਸਿਸ ਮਸ਼ੀਨ ਦੇ ਸਟਾਫ ਦੀ ਕਮੀ, ਲੋਕ ਪਰੇਸ਼ਾਨ - Dialysis Machine Staff in Civil Hospital
ਹੁਸ਼ਿਆਰਪੁਰ ਦੇ ਹਲਕਾਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਲਗਾਈ ਗਈ ਡਾਇਲਸਿਸ ਮਸ਼ੀਨ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ ਇਲਾਕਾ ਵਾਸੀਆਂ ਨੇ ਡਾਇਲਸਿਸ ਮਸ਼ੀਨ ਦੇ ਲਈ ਸਟਾਫ ਦੀ ਮੰਗ ਕੀਤੀ ਗਈ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ 12 ਜੁਲਾਈ ਦੋ 2021 ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਵੱਲੋਂ ਡਾਇਲਸਿਸ ਮਰੀਜ਼ਾਂ ਦਾ ਇਲਾਜ ਕਰਵਾਉਣ ਦੇ ਲਈ ਐਮਪੀ ਲੈਂਡ ਫੰਡ ਵਿੱਚੋਂ ਦੱਸ ਲੱਖ ਰੁਪਏ ਦੀ ਲਾਗਤ ਦੇ ਨਾਲ ਡਾਇਲਸਿਸ ਮਸ਼ੀਨ ਉਪਲੱਬਧ ਕਰਵਾਈ ਗਈ ਸੀ ਪਰ ਡਾਇਲਸਿਸ ਮਸ਼ੀਨ ਨੂੰ ਚਲਾਉਣ ਦੇ ਲਈ ਸਟਾਫ ਨਾ ਹੋਣ ਕਰਕੇ ਇਹ ਮਸ਼ੀਨ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ। ਦੂਜੇ ਪਾਸੇ ਹਸਪਤਾਲ ਗੜ੍ਹਸ਼ੰਕਰ ਦੇ ਐਸ ਐਮ ਓ ਰਮਨ ਕੁਮਾਰ ਨੇ ਦੱਸਿਆ ਕਿ ਡਾਇਲਸਿਸ ਮਸ਼ੀਨ ਦਾ ਸਟਾਫ਼ ਨਾ ਹੋਣ ਕਰਕੇ ਇਹ ਮਸ਼ੀਨ ਬੰਦ ਪਈ ਹੈ ਅਤੇ ਇਸਦੇ ਲਈ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਸਟਾਫ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਗਿਆ।