ਨਗਰ ਕੌਂਸਲ ਨੇ ਨਜਾਇਜ਼ ਸਮਾਨ ਅਤੇ ਹੋਡਿੰਗ ਬੋਰਡ ਨੂੰ ਕੀਤੇ ਜਪਤ - ਨਗਰ ਕੌਂਸਲ ਨੇ ਨਜਾਇਜ਼ ਸਮਾਨ ਅਤੇ ਹੋਡਿੰਗ ਬੋਰਡ ਨੂੰ ਕੀਤੇ ਜਪਤ
ਫ਼ਰੀਦਕੋਟ : ਨਗਰ ਕੌਂਸਲ ਜੈਤੋ ਵੱਲੋਂ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਵਿੱਢੀ ਮੁਹਿੰਮ ਤਹਿਤ ਜਿੰਨਾ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਵਧਾ ਕੇ ਨਜਾਇਜ਼ ਸਮਾਨ ਅਤੇ ਹੋਡਿੰਗ ਬੋਰਡ ਲਾਏ ਗਏ ਸਨ ਉਨ੍ਹਾਂ ਨੂੰ ਹਟਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਦਾਸ ਸਿੰਘ ਨੇ ਦੱਸਿਆ ਕਿ ਐੱਸਡੀਐਮ ਜੈਤੋ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਰੋਡ ਨੂੰ ਮੋਡਲ ਰੋੜ ਬਣਾਉਣ ਲਈ ਇਕ ਹਫ਼ਤਾ ਪਹਿਲਾਂ ਮੁਨਿਆਦੀ ਕਰਵਾਈ ਗਈ ਸੀ, ਕਿ ਜਿੰਨਾ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਅੱਗੇ ਵਧਾ ਕੇ ਨਜਾਇਜ਼ ਸਮਾਨ ਲਾ ਕੇ ਕਬਜ਼ੇ ਕੀਤੇ ਹੋਏ ਹਨ ਅਤੇ ਹੋਡਿੰਗ ਬੋਰਡ ਲਾਏ ਗਏ ਹਨ। ਉਨ੍ਹਾਂ ਨੂੰ ਹਟਾਇਆਂ ਜਾਵੇ। ਜਿਨ੍ਹਾਂ ਦੁਕਾਨਦਾਰਾਂ ਨੇ ਨਹੀਂ ਹਟਾਏ, ਉਨ੍ਹਾਂ ਦੁਕਾਨਦਾਰਾਂ ਦੇ ਹੋਡਿੰਗ ਬੋਰਡ ਅਤੇ ਸਮਾਨ ਜਪਤ ਕੀਤਾ ਗਿਆ ਹੈ।