ਨਸ਼ੇ ਦੀ ਪੂਰਤੀ ਲਈ ਨਕਲੀ ਸੋਨੇ ਦੇ ਗਹਿਣੇ ਵੇਚਣ ਵਾਲਾ ਕਾਬੂ !
ਤਰਨ ਤਾਰਨ: ਪੱਟੀ ਹਲਕੇ ਦੇ ਪਿੰਡ ਨੌਸ਼ਹਿਰਾ ਪੰਨੂੰਆ ਵਿਖੇ ਸੋਨੇ ਦਾ ਕੰਮ ਕਰਨ ਵਾਲੇ ਸੁਨਿਆਰੇ ਮਨਿੰਦਰਪਾਲ ਸਿੰਘ ਨੂੰ ਨਸ਼ੇ ਦੀ ਪੂਰਤੀ ਲਈ ਨਕਲੀ ਸੋਨੇ ਦੀਆਂ ਵਾਲੀਆਂ ਵੇਚਣ ਵਾਲਾ ਠੱਗ ਦੁਕਾਨਦਾਰਾਂ ਵੱਲੋਂ ਕਾਬੂ ਕੀਤਾ ਗਿਆ। ਇਸ ਸਬੰਧੀ ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਵਾਸੀ ਜ਼ੀਰਾ ਨਾਂਅ ਦਾ ਵਿਅਕਤੀ ਉਨ੍ਹਾਂ ਕੋਲ ਆਇਆ ਅਤੇ ਕੁਝ ਸੋਨੇ ਦੀਆਂ ਵਾਲੀਆਂ ਗਹਿਣੇ ਦੇਣ ਦੇ ਨਾ ’ਤੇ ਪੈਸੇ ਮੰਗੇ ਅਤੇ ਜਦੋਂ ਉਸਨੇ ਵਾਲੀਆਂ ਦੀ ਜਾਂਚ ਕੀਤੀ ਤਾਂ ਉਹ ਨਕਲੀ ਸਨ। ਉਸਨੇ ਦੱਸਿਆ ਕਿ ਇਹ ਲੋਕ ਉਨ੍ਹਾਂ ਕੋਲ ਪਹਿਲਾ ਵੀ ਨਕਲੀ ਸਮਾਨ ਗਹਿਣੇ ਰੱਖ ਕੇ 15 ਹਜ਼ਾਰ ਦੀ ਠੱਗੀ ਮਾਰ ਚੁੱਕੇ ਹਨ ਅਤੇ ਇੰਨ੍ਹਾਂ ਦਾ ਗਿਰੋਹ ਹੈ ਜੋ ਕੰਮ ਕਰ ਰਿਹਾ ਸੀ। ਇਸ ਬਾਰੇ ਕਾਬੂ ਕੀਤੇ ਵਿਅਕਤੀ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦਿ ਹੈ ਅਤੇ ਉਸਨੇ ਇਹ ਕੰਮ ਸੋਨੂੰ ਨਾਂਅ ਦੇ ਵਿਅਕਤੀ ਕਹਿਣ ’ਤੇ ਕੀਤਾ ਹੈ। ਇਸ ਬਾਰੇ ਚੌਕੀਂ ਇੰਚਾਰਜ ਗੱਜਣ ਸਿੰਘ ਨੇ ਦੱਸਿਆ ਕਿ ਕੁਝ ਦੁਕਾਨਕਾਰਾਂ ਵੱਲੋਂ ਇੱਕ ਨਕਲੀ ਸੋਨਾ ਵੇਚਣ ਵਾਲਾ ਵਿਅਕਤੀ ਕਾਬੂ ਕਰ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਜਿਸਦੇ ਦੂਸਰੇ ਸੋਨੂੰ ਨਾਂਅ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।