ਰੂਪਨਗਰ 'ਚ ਮੌਸਮ ਵਿਭਾਗ ਵਲੋਂ ਜਾਰੀ ਮੀਂਹ ਦੇ ਅਲਰਟ ਦਾ ਅਸਰ, ਵੇਖੋ ਵੀਡੀਓ - ਮੌਸਮ ਵਿਭਾਗ ਵਲੋਂ ਜਾਰੀ ਮੀਂਹ ਦੇ ਅਲਰਟ
ਤੜਕਸਾਰ ਤੋਂ ਹੀ ਰੂਪਨਗਰ ਅਤੇ ਆਲ੍ਹੇ-ਦੁਆਲੇ ਦੇ ਇਲਾਕਿਆਂ ਵਿਚ ਕਾਲੇ ਬੱਦਲ ਛਾਏ ਹੋਏ ਹਨ ਜਿਸ ਤੋ ਬਾਅਦ ਰੂਪਨਗਰ ਅਤੇ ਨੇੜਲ੍ਹੇ ਇਲਾਕਿਆਂ ਵਿੱਚ ਮੀਂਹ ਸ਼ੁਰੂ ਹੋ ਗਿਆ। ਮੀਂਹ ਨਾਲ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਅਤੇ ਲੋਕਾਂ ਨੇ ਆਪਣੇ ਕੂਲਰ ਅਤੇ ਏਅਰ ਕੰਡੀਸ਼ਨਰ ਬੰਦ ਕਰ ਦਿੱਤੇ ਹਨ। ਦੂਜੇ ਪਾਸੇ, ਮੀਂਹ ਦਾ ਬੁਰਾ ਅਸਰ ਦੁਕਾਨਦਾਰਾਂ ਦੇ ਕੰਮ ਕਾਰ 'ਤੇ ਪੈ ਰਿਹਾ ਹੈ। ਮੀਂਹ ਕਾਰਨ ਪੇਂਡੂ ਗ੍ਰਾਹਕ ਸ਼ਹਿਰ ਵਿੱਚ ਖ਼ਰੀਦਦਾਰੀ ਕਰਨ ਜਾਂਦੇ ਸਨ, ਪਰ ਮੀਂਹ ਕਾਰਨ ਕੋਈ ਘਰੋਂ ਨਹੀਂ ਨਿਕਲ ਰਿਹਾ। ਸ਼ਹਿਰ ਦੇ ਦੁਕਾਨਦਾਰਾਂ ਨੂੰ ਮੀਂਹ ਕਾਰਨ ਮੰਦਾ ਝੱਲਣਾ ਪੈ ਰਿਹਾ ਹੈ।