ਹੈਰਾਨੀਜਨਕ ਵੀਡੀਓ: ਪਹਾੜ ਤੋਂ ਡਿੱਗੇ ਪੱਥਰ ਨੇ ਲਈ ਇੱਕ ਦੀ ਜਾਨ, ਇੱਕ ਜ਼ਖਮੀ - ਵਾਇਨਾਡ ਘਾਟ 'ਚ ਹੈਰਾਨੀਜਨਕ ਵੀਡੀਓ ਸਾਹਮਣੇ
ਕਰਨਾਟਕ: ਕੇਰਲ ਦੇ ਵਾਇਨਾਡ ਘਾਟ 'ਚ ਹੈਰਾਨੀਜਨਕ ਵੀਡੀਓ ਸਾਹਮਣੇ ਆਈ ਹੈ। ਜਿਥੇ ਪਹਾੜ ਤੋਂ ਹੇਠਾਂ ਡਿੱਗੇ ਇੱਕ ਵੱਡੇ ਪੱਥਰ ਨੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਇਸ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਹਾੜੀ ਤੋਂ ਹੇਠਾਂ ਜਾ ਡਿੱਗੇ। ਇਸ ਹਾਦਸੇ ਨਾਲ ਅਭਿਨਵ ਨਾਮ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਅਨੀਸ਼ ਨਾਮ ਦਾ ਦੂਸਰਾ ਨੌਜਵਾਨ ਹਸਪਤਾਲ 'ਚ ਜੇਰੇ ਇਲਾਜ ਹੈ। ਹਾਦਸੇ ਤੋਂ ਬਾਅਦ ਕੌਮੀ ਮਾਰਗ ਦੇ ਅਧਿਕਾਰੀਆਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਲੋਂ ਮੌਕੇ ਦਾ ਜਾਇਜ਼ਾ ਵੀ ਲਿਆ ਗਿਆ ਪਰ ਪੱਥਰ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।