ਭਾਜਪਾ ਦੀ ਇਕਜੁਟਤਾ ਵੇਖ ਕੇ ਕੈਪਟਨ ਘਬਰਾ ਗਿਆ ਹੈ: ਸ਼ਵੇਤ ਮਲਿਕ - Amritsar
ਅੰਮ੍ਰਿਤਸਰ: ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਸੁਨੀਲ ਜਾਖੜ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸਨੀ ਦਿਓਲ ਦੀ ਲੋਕਪ੍ਰਿਅਤਾ ਵੇਖ ਕੇ ਜਾਖੜ ਦੇ ਹੋਸ਼ ਉੱਡ ਗਏ ਹਨ। ਮਲਿਕ ਨੇ ਦਾਅਵਾ ਕੀਤਾ ਕਿ ਜਿੰਨ੍ਹੇ ਲੋਕ ਅਤੇ ਭਾਜਪਾ ਦੇ ਵੱਡੇ ਨੇਤਾ ਸਨੀ ਦਿਓਲ ਦੇ ਇਕੱਠ ਵਿੱਚ ਸ਼ਾਮਲ ਹੋਏ ਹਨ, ਇੰਨੇ ਲੋਕ ਜਾਖੜ ਦੇ ਇਕੱਠ ਵਿੱਚ ਨਹੀਂ ਸਨ। ਸ਼ਵੇਤ ਮਲਿਕ ਨੇ ਸੁਨੀਲ ਜਾਖੜ ਨੂੰ ਇਕ 'ਫੇਲ ਲੀਡਰ' ਦੱਸਿਆ। ਮਲਿਕ ਨੇ ਕਿਹਾ ਕਿ ਭਾਜਪਾ ਦੀ ਇਕਜੁਟਤਾ ਦੇਖ ਕੇ ਕੈਪਟਨ ਘਬਰਾ ਗਿਆ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ 'ਤੇ ਵੀ ਨਿਸ਼ਾਨੇ ਵਿੰਨ੍ਹੇ।