ਸ਼ਹੀਦੀ ਜੋੜ ਮੇਲ: ਟਰੈਫ਼ਿਕ ਵਿਵਸਥਾ ਲਈ ਵਧੀਆਂ ਪ੍ਰਬੰਧ ਕੀਤੇ ਗਏ ਹਨ:ਐੱਸਪੀ ਬਲਵਿੰਦਰ ਸਿੰਘ ਚੀਮਾ - patiala latest news
ਸ੍ਰੀ ਫਤਿਹਗੜ੍ਹ ਸਾਹਿਬ ਹਰ ਸਾਲ ਦਸੰਬਰ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੋ ਤਿੰਨ ਦਿਨਾਂ ਲਈ ਸ਼ਹੀਦੀ ਜੋੜ ਮੇਲ ਲਗਾਏ ਜਾਂਦੇ ਹਨ। ਉਸ ਵਿੱਚ ਪੂਰੇ ਵਿਸ਼ਵ ਤੋਂ ਸਿੱਖ ਸੰਗਤ ਨਤਮਸਤਕ ਹੋਣ ਲਈ ਪੁੱਜਦੀਆਂ ਹਨ ਸੋ ਇਸ ਸੰਦਰਭ ਵਿੱਚ ਪਟਿਆਲਾ ਦੇ ਟਰੈਫ਼ਿਕ ਐੱਸਪੀ ਬਲਵਿੰਦਰ ਸਿੰਘ ਚੀਮਾ ਨੇ ਰੂਟਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਟਰੈਫ਼ਿਕ ਵਿਵਸਥਾ ਦਰੁਸਤ ਕਰਨ ਲਈ ਵਧੀਆ ਪ੍ਰਬੰਧ ਕੀਤੇ ਹੋਏ ਹਨ, ਜਿਹੜੇ ਮੇਨ ਪੁਆਇੰਟ ਹਨ ਉੱਥੇ ਫੋਰਸ ਤੈਨਾਤ ਕੀਤੀ ਜਾਵੇਗੀ ਅਤੇ ਜਗ੍ਹਾ-ਜਗ੍ਹਾ ਉੱਪਰ ਸਾਈਨ ਬੋਰਡ ਲਗਾਏ ਜਾਣ ਖ਼ਾਸਕਰ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਜਾਂ ਸਟੇਟ ਤੋਂ ਬਾਹਰੋਂ ਵਾਲ ਵਾਲੇ ਸੰਗਤਾਂ ਦੀ ਫੈਸਿਲਿਟੀ ਦਾ ਖਾਸ ਧਿਆਨ ਦਿੱਤਾ ਜਾਵੇਗਾ।