ਪੰਜਾਬ

punjab

By

Published : Nov 5, 2020, 2:08 PM IST

ETV Bharat / videos

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤ ਨੇ ਕੀਤੀ ਗੁੰਬਦਾਂ ਦੀ ਸਫ਼ਾਈ

ਅੰਮ੍ਰਿਤਸਰ: 13 ਨਵੰਬਰ ਨੂੰ ਅਣੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਗੁੰਬਦਾਂ ਦੀ ਸਫ਼ਾਈ ਦੀ ਸੇਵਾ ਦੀ ਅਰੰਭਤਾ ਕੀਤੀ ਗਈ। ਇਹ ਸੇਵਾ ਸ਼੍ਰੋਮਣੀ ਗਤਕਾ ਅਖਾੜਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਕ ਜਥਾ ਇਸ਼ਨਾਨ ਤਰਨਾ ਦਲ ਵੱਲੋਂ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਅੰਮ੍ਰਿਤਸਰ ਵਿੱਖੇ ਕੀਤੀ ਗਈ। ਇਸ ਮੌਕੇ ਗਲਬਾਤ ਕਰਦਿਆਂ ਸ਼੍ਰੋਮਣੀ ਗਤਕਾ ਅਖਾੜਾ ਦੇ ਮੁਖ ਸੇਵਾਦਾਰ ਸੁਖਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਬੜੀ ਹੀ ਸਰਧਾ ਨਾਲ ਮਣਾਇਆ ਜਾਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਾਡੇ ਜਥੇ ਨੇ ਗੁਰੂ ਘਰ ਦੇ ਗੁੰਬਦਾ ਦੀ ਸਫ਼ਾਈ ਕੀਤੀ, ਜਿਸ ਨੂੰ ਲੈ ਕੇ ਜਥੇ ਦੇ ਸੇਵਾਦਾਰਾਂ ਵਿੱਚ ਕਾਫ਼ੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।

ABOUT THE AUTHOR

...view details