ਸਿੱਖ ਸੁਰੱਖਿਆ ਗਾਰਡਾਂ ਨੂੰ ਦਾੜ੍ਹੀ ਕਾਰਨ ਨੌਕਰੀ ਤੋਂ ਹਟਾਏ ਜਾਣ ਦੇ ਫੈਸਲੇ ਦੀ SGPC ਨੇ ਕੀਤੀ ਨਿਖੇਧੀ - remove Sikh security guards for beards
ਅੰਮ੍ਰਿਤਸਰ: ਟੋਰਾਂਟੋ ਸਿਟੀ ਪ੍ਰਸ਼ਾਸਨ 'ਚ ਕੰਮ ਕਰਦੇ 100 ਤੋਂ ਜ਼ਿਆਦਾ ਸਿੱਖ ਸੁਰੱਖਿਆ ਗਾਰਡਾਂ ਦਾੜ੍ਹੀ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੁਰੱਖਿਆ ਗਾਰਡ ਨੂੰ N95 ਮਾਸਕ ਸਹੀ ਢੰਗ ਨਾਲ ਪਾਉਣ ਲਈ ਕਲੀਨ ਸ਼ੇਵ ਗਾਰਡ ਰੱਖੇ ਜਾਣਗੇ। ਨਵੇਂ ਸਿਟੀ ਆਫ ਟੋਰਾਂਟੋ ਦੇ ਹੁਕਮ ਮੁਤਾਬਕ ਸੁਰੱਖਿਆ ਗਾਰਡਾਂ ਨੂੰ N95 ਮਾਸਕਾਂ ਦੀ ਪੂਰੀ ਫਿਟਿੰਗ ਦੀ ਲੋੜ ਹੈ। ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਿੱਖ ਸੁਰੱਖਿਆ ਗਾਰਡਾਂ ਦੀ ਤੁਰੰਤ ਬਹਾਲੀ ਦੀ ਮੰਗ ਕੀਤੀ ਹੈ। ਸਿਟੀ ਆਫ ਟੋਰਾਂਟੋ ਨੇ ਹਾਲ ਹੀ 'ਚ ਸ਼ਹਿਰ ਦੀਆਂ ਸਾਈਟਾਂ 'ਤੇ ਸੁਰੱਖਿਆ ਗਾਰਡਾਂ ਲਈ 'ਕਲੀਨ ਸ਼ੇਵ' ਭਰਤੀ ਸ਼ੁਰੂ ਕੀਤੀ ਹੈ ਨਤੀਜੇ ਵਜੋਂ ਸਿੱਖ ਸੁਰੱਖਿਆ ਗਾਰਡਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਹੈ।
Last Updated : Jul 5, 2022, 9:16 PM IST