ਡੇਰੇ ਦੀ ਕੰਧ ’ਤੇ ਲਿਖਿਆ ਖਾਲਿਸਤਾਨ, ਕਹੀ ਵੱਡੀ ਗੱਲ !
ਬਠਿੰਡਾ: ਜ਼ਿਲ੍ਹੇ ਦੇ ਡੇਰਾ ਸਲਾਮਤ ਪੁਰਾ ਦੀ ਕੰਧ ਦੇ ਬਾਹਰ SFJ ਵੱਲੋਂ ਖਾਲਿਸਤਾਨੀ ਦੇ ਨਾਅਰੇ ਲਿਖੇ ਗਏ ਹਨ। ਇਸ ਮੌਕੇ ਲਿਖਿਆ ਗਿਆ ਹੈ ਕਿ ਬਦਲਾ ਲਿਆ ਜਾਵੇਗਾ,26 ਜਨਵਰੀ ਨੂੰ ਪੰਜਾਬ ਨੂੰ ਭਾਰਤ ਤੋਂ ਆਜ਼ਾਦ ਕਰਵਾਇਆ ਜਾਵੇਗਾ। ਦੱਸ ਦਈਏ ਕਿ 2007 ਵਿੱਚ ਇਸੇ ਡੇਰੇ ਵਿੱਚ ਹੀ ਡੇਰਾ ਮੁੱਖ ਰਾਮ ਰਹੀਮ ਦੇ ਸੁਆਗ ਰਚਿਆ ਸੀ। ਇਸ ਦੇ ਨਾਲ ਹੀ SFJ ਪੰਨੂ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਹੈ ਕਿ ਗੁਰਮੀਤ ਰਾਮ ਰਹੀਮ ਤੇ ਉਸ ਦੀ ਰਾਖੀ ਕਰਨ ਵਾਲੀਆਂ ਸਰਕਾਰਾਂ ਪੰਜਾਬ ਸਰਕਾਰ, ਹਰਿਆਣਾ ਸਰਕਾਰ ਅਤੇ ਯੂਪੀ ਸਰਕਾਰ ਤੋਂ ਬਦਲਾ ਲਿਆ ਜਾਵੇਗਾ।