ਪਟਿਆਲਾ 'ਚ ਸੇਵਾ ਸਿੰਘ ਠੀਕਰੀਵਾਲਾ ਦਾ ਮਨਾਇਆ ਗਿਆ ਜਨਮ ਦਿਨ - ਸੇਵਾ ਸਿੰਘ ਠੀਕਰੀਵਾਲੇ
ਪਟਿਆਲਾ: ਸੇਵਾ ਸਿੰਘ ਠੀਕਰੀਵਾਲਾ ਜਿਨ੍ਹਾਂ ਨੂੰ ਯਾਦ ਕਰਦੇ ਹੋਏ ਪਟਿਆਲਾ ਵਿੱਚ ਉਨ੍ਹਾਂ ਦੇ ਬੁੱਤ ਨੂੰ ਫੁੱਲਾਂ ਦੇ ਹਾਰ ਪਾ ਕੇ ਜਨਮ ਦਿਨ ਮਨਾਇਆ ਗਿਆ। ਇਸ ਮੌਕੇ 'ਤੇ ਬੀਰ ਦਵਿੰਦਰ ਸਿੰਘ ਆਪਣੇ ਸਮਰਥਕਾਂ ਨਾਲ ਪਹੁੰਚੇ ਤੇ ਸੇਵਾ ਸਿੰਘ ਠੀਕਰੀਵਾਲਾ ਦੇ ਜੀਵਨ ਬਾਰੇ ਦੱਸਿਆ। ਬੀਰ ਦਵਿੰਦਰ ਨੇ ਕਿਹਾ ਕਿ ਸੇਵਾ ਸਿੰਘ ਲੋਕਾਂ ਦੀ ਆਜ਼ਾਦੀ ਲਈ ਲੜੇ ਅਤੇ ਪਟਿਆਲਾ ਦੇ ਰਾਜਾਵਾੜਾ ਸ਼ਾਹੀ ਦੇ ਜ਼ੁਲਮਾਂ ਵਿਰੁੱਧ ਸੰਘਰਸ ਕੀਤਾ ਤੇ ਅੰਗਰੇਜਾਂ ਵਿਰੁੱਧ ਲੋਕਾਂ ਨੂੰ ਜਗਾਇਆ।