ਸੰਤ ਬਾਬਾ ਭੂਰੀਵਾਲਿਆਂ ਨੂੰ ਮਿਲੀ ਗੁਰੂ ਤੇਗ ਬਹਾਦਰ ਨਿਵਾਸ ਦੀ ਸੇਵਾ - DSGMC president
ਅੰਮ੍ਰਿਤਸਰ: ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਲਾਰੇੰਸ ਰੋਡ ਸਰਾਂ ਗੁਰੂ ਤੇਗ ਬਹਾਦਰ ਨਿਵਾਸ ਦੀ ਸੇਵਾ ਸੰਤ ਬਾਬਾ ਭੂਰੀ ਵਾਲਿਆਂ ਨੂੰ ਮਿਲੀ ਹੈ।ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਵੱਲੋਂ ਕਿਹਾ ਗਿਆ ਕਿ 60 ਕਮਰਿਆਂ ਦੀ ਮੁੜ ਤੋਂ ਰੇਨੌਵੇਸ਼ਨ ਕੀਤੀ ਜਾਵੇਗੀ ਅਤੇ 5 ਕਮਰਿਆਂ ਦੀ ਉਸਾਰੀ ਤੋਂ ਬਾਅਦ ਇਨ੍ਹਾਂ ਨੂੰ ਸੰਗਤਾਂ ਨੂੰ ਸੌਂਪਿਆ ਜਾਵੇਗਾ ਤਾਂ ਕਿ ਜੋ ਸੰਗਤਾਂ ਨੂੰ ਗੁਰੂ ਨਗਰੀ ਪਹੁੰਚਣ 'ਤੇ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।