ਇਨਸਾਨੀਅਤ ਸ਼ਰਮਸਾਰ!...ਆਪਣੀ ਭੜਾਸ ਕੱਢਣ ਲਈ ਨੌਕਰ ਨੇ ਚੱਕਿਆ ਇਹ ਖੌਫ਼ਨਾਕ ਕਦਮ - ਮਾਨਸਾ ਦੇ ਪਿੰਡ ਹੀਰੇਵਾਲਾ
ਮਾਨਸਾ: ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਹਨਾਂ ਨੂੰ ਸੁਣ ਕੇ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ। ਇਸੇ ਤਰ੍ਹਾਂ ਹੀ ਮਾਨਸਾ ਦੇ ਪਿੰਡ ਹੀਰੇਵਾਲਾ ਵਿੱਚ ਕਟਿੰਗ ਦੀ ਦੁਕਾਨ 'ਤੇ ਕੰਮ ਕਰਦੇ ਕ੍ਰਿਸ਼ਨ ਸਿੰਘ ਨੇ ਕੰਮ ਤੋਂ ਹਟਾ ਦੇਣ ਕਾਰਨ ਦੁਕਾਨ ਦੇ ਮਾਲਕ 36 ਸਾਲਾ ਬਿੰਦਰ ਸਿੰਘ ਦਾ ਕਤਲ ਕਰ ਦਿੱਤਾ। ਆਰੋਪੀ ਕ੍ਰਿਸ਼ਨ ਸਿੰਘ ਸੋਮਵਾਰ ਦੀ ਦੇਰ ਰਾਤ ਬਿੰਦਰ ਸਿੰਘ ਨੂੰ ਗੱਲਾਂ ਵਿੱਚ ਲਗਾਕੇ ਘਰੋਂ ਲੈ ਆਇਆ ਅਤੇ ਕੁੱਟਮਾਰ ਕਰਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪਿੰਡ ਦੇ ਛੱਪੜ ਵਿੱਚ ਸੁੱਟ ਗਿਆ। ਥਾਣਾ ਸਦਰ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਅਤੇ ਆਰੋਪੀ ਕ੍ਰਿਸ਼ਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਦੋਸ਼ੀ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹੈ।