ਅਸਾਮ ਹੜ੍ਹ ਦਾ ਦੂਜਾ ਪੜਾਅ, ਭੂ-ਖਿਸਕਣ ਅਤੇ ਹੜ੍ਹ ਨਾਲ 3 ਵਿਅਕਤੀਆਂ ਦੀ ਮੌਤ - ਅਸਾਮ ਆਫ਼ਤ ਪ੍ਰਬੰਧਨ ਅਥਾਰਟੀ
ਗੁਵਾਹਾਟੀ: ਇਸ ਸਾਲ ਹੜ੍ਹ ਦੇ ਦੂਜੇ ਪੜਾਅ ਵਿੱਚ ਅਸਾਮ ਦੇ ਕਈ ਜ਼ਿਲ੍ਹੇ ਪਾਣੀ ਵਿੱਚ ਡੁੱਬ ਗਏ ਹਨ। ਅਸਾਮ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਭੇਜੀ ਗਈ ਰਿਪੋਰਟ ਅਨੁਸਾਰ ਬ੍ਰਹਮਪੁੱਤਰ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਹੜ੍ਹਾਂ ਨਾਲ ਘੱਟੋ-ਘੱਟ 18 ਜ਼ਿਲ੍ਹੇ ਪ੍ਰਭਾਵਿਤ ਹਨ। ਮਾਨਸ ਨਦੀ ਖ਼ਤਰੇ ਦੇ ਪੱਧਰ ਤੋਂ ਉੱਪਰ ਵਗ ਰਹੀ ਹੈ। ਰਿਪੋਰਟ ਮੁਤਾਬਕ ਹੜ੍ਹ ਨਾਲ 74116 ਲੋਕ ਪ੍ਰਭਾਵਿਤ ਹੋਏ ਹਨ। ਬਜਾਲੀ ਜ਼ਿਲ੍ਹੇ ਵਿੱਚ ਹੜ੍ਹ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਗੋਲਪਾੜਾ ਜ਼ਿਲੇ ਦੇ ਆਜ਼ਾਦ ਨਗਰ ਖੇਤਰ 'ਚ ਜ਼ਮੀਨ ਖਿਸਕਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਗੁਹਾਟੀ ਸ਼ਹਿਰ 'ਚ ਦੋ ਲੋਕ ਜ਼ਖਮੀ ਹੋ ਗਏ।