ਅੱਤਵਾਦੀ ਹਮਲੇ ਦਾ ਅਲਰਟ: ਪਠਾਨਕੋਟ 'ਚ ਚਲਾਇਆ ਗਿਆ ਸਰਚ ਅਭਿਆਨ - pathankot news
ਅੱਤਵਾਦੀ ਹਮਲੇ ਦੇ ਅਲਰਟ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਨਜ਼ਰ ਆ ਰਹੀ ਹੈ। ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਰਤਣ ਦੇ ਮੂਡ ਵਿੱਚ ਨਹੀਂ ਹੈ। ਇਸ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਕਮਾਂਡੋਜ਼ ਨੇ ਐਤਵਾਰ ਨੂੰ ਦੂਜੇ ਦਿਨ ਵੀ ਪਠਾਨਕੋਟ ਦੇ ਨੇੜੇ ਜੰਗਲਾਂ ਨੂੰ ਖੰਗਾਲਦੇ ਹੋਏ ਨਜ਼ਰ ਆਏ। ਪੰਜਾਬ ਪੁਲਿਸ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਕਮਾਂਡੋਜ਼ ਵੱਲੋਂ ਅੱਜ ਪਠਾਨਕੋਟ ਸ਼ਹਿਰ ਦੇ ਨਾਲ-ਨਾਲ ਮਾਧੋਪੁਰ, ਜੁਗਿਆਲ, ਸ਼ਾਹਪੁਰਕੰਡੀ, ਬੇੜੀਆਂ, ਸੁਜਾਨਪੁਰ, ਚੱਕੜ, ਹਰਿਆਲ, ਮਾਮੂਨ ਅਤੇ ਤਲਹੇਠੀ ਦੇ ਜੰਗਲਾਂ ਵਿੱਚ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਪੂਰੇ ਸਰਚ ਆਪ੍ਰੇਸ਼ਨ ਵਿੱਚ ਪੰਜਾਬ ਪੁਲਿਸ ਅਤੇ ਕਮਾਂਡੋ ਨਵੀਂ ਤਕਨੀਕ ਦੇ ਹਥਿਆਰ ਅਤੇ ਸਰਚ ਵਿੱਚ ਸ਼ਾਮਲ ਹੋਣ ਵਾਲੇ ਕਈ ਤਰ੍ਹਾਂ ਦੇ ਡਿਵਾਈਸ ਨਾਲ ਲੈਸ ਨਜ਼ਰ ਆਏ। ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸਰਚ ਆਪਰੇਸ਼ਨ ਦੇ ਦੌਰਾਨ ਇਹ ਸਾਰੇ ਇਲਾਕਿਆਂ ਨੂੰ ਸੁਰੱਖਿਅਤ ਕੀਤਾ ਗਿਆ ਹੈ ਅਤੇ ਪੰਜਾਬ ਪੁਲਿਸ ਕਿਸੇ ਵੀ ਹਾਲਾਤਾਂ ਤੋਂ ਨਿਪਟਣ ਦੇ ਲਈ ਤਿਆਰ ਹੈ।