ਸਾਬਕਾ ਮੰਤਰੀ ਧਰਮਸੋਤ ਦੇ ਘਰ ਵਿਜੀਲੈਂਸ ਨੇ ਕੀਤਾ ਸਰਚ ਆਪ੍ਰੇਸ਼ਨ - ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ
ਸ੍ਰੀ ਫਤਿਹਗੜ੍ਹ ਸਾਹਿਬ: ਵਿਜੀਲੈਂਸ ਬਿਊਰੋ ਵੱਲੋਂ ਦੇਰ ਰਾਤ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ਵਿਖੇ ਇਕ ਪੁਰਾਣੇ ਮਾਮਲੇ ਸਬੰਧੀ ਰੇਡ ਕਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਨਾਲ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਵਿਜੀਲੈਂਸ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਐਫਆਈਆਰ ਦੇ ਆਧਾਰ ’ਤੇ ਸਰਚ ਆਪਰੇਸ਼ਨ ਕੀਤਾ ਗਿਆ ਹੈ ਜੋ ਬਣਦੀ ਕਾਰਵਾਈ ਬਣਦੀ ਸੀ ਉਸ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ਦੌਰਾਨ ਨਿਰਪੱਖ ਗਵਾਹ ਹੁੰਦੇ ਹਨ ਜਿਹੜੇ ਅਸੀਂ ਲਏ ਹਨ ਅਤੇ ਕਈ ਚੀਜ਼ਾਂ ਜਾਂਚ ਦਾ ਹਿੱਸਾ ਹੁੰਦੀਆਂ ਹਨ ਜਿਹਨਾਂ ਨੂੰ ਅਸੀਂ ਜੱਗ ਜ਼ਾਹਰ ਨਹੀਂ ਕਰ ਸਕਦੇ। ਉਹਨਾਂ ਅੱਗੇ ਕਿਹਾ ਕਿ ਸਾਰੀ ਜਾਂਚ ਅਸੀਂ ਕਾਨੂੰਨ ਅਨੁਸਾਰ ਕੀਤੀ ਹੈ ਅਤੇ ਪਰਿਵਾਰ ਨੂੰ ਸੰਤੁਸ਼ਟ ਕਰਵਾਕੇ ਹੀ ਸਹਿਮਤੀ ਨਾਲ ਹੀ ਸਾਰੀ ਜਾਂਚ ਹੋਈ ਹੈ।