ਡਾਕ ਘਰ ਦੇ ਬਾਹਰੋਂ ਸਕੂਟਰੀ ਹੋਈ ਚੋਰੀ, ਦੇਖੋ ਸੀਸੀਟੀਵੀ - post office in Moga
ਮੋਗਾ: ਜ਼ਿਲ੍ਹੇ ਦੇ ਚੈਂਬਰ ਰੋਡ ‘ਤੇ ਬਣੇ ਡਾਕ ਘਰ ਦੇ ਬਾਹਰੋਂ ਸਕੂਟਰੀ ਚੋਰੀ ਹੋ ਗਈ। ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੱਸ ਦਈਏ ਕਿ ਸੁਰੇਸ਼ ਸੂਦ ਪੁੱਤਰ ਦੇਵਦੱਤ ਸੂਦ ਆਪਣੇ ਕਿਸੇ ਨਿੱਜੀ ਕੰਮ ਲਈ ਮੋਗਾ ਦੇ ਪੋਸਟ ਆਫਿਸ ਗਏ ਸੀ ਅਤੇ ਜਦੋਂ ਉਹ ਵਾਪਸ ਮੁੜੇ ਤਾਂ ਪੋਸਟ ਆਫਿਸ ਦੇ ਬਾਹਰ ਸਕੂਟੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਕਰ ਲਈ ਗਈ।