ਕੋਵਿਡ-19 ਦੇ ਚਲਦਿਆਂ ਬੰਦ ਪਏ ਸਕੂਲਾਂ ਨੂੰ ਖੋਲ੍ਹਣ ਦੀ ਮਿਲੀ ਇਜਾਜ਼ਤ - ਕੋਰੋਨਾ ਮਹਾਂਮਾਰੀ
ਅੰਮ੍ਰਿਤਸਰ: ਕੋਵਿਡ-19 ਦੇ ਚਲਦਿਆਂ ਬੰਦ ਪਏ ਸਕੂਲਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 19 ਅਕਤੂਬਰ ਨੂੰ ਖੋਲਿਆ ਗਿਆ ਹੈ। ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸਕੂਲਾਂ ਵਿੱਚ ਬੱਚਿਆਂ ਦਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ, ਜੋ ਕੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਪਾਲਣਾ ਕਰਦੇ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਨਵੀਂ ਸੁਰੱਖਿਆ ਨੀਤੀਆਂ ਜਾਰੀ ਕੀਤੀ ਗਈਆਂ ਹਨ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਕੂਲ ਦੇ ਦਫ਼ਤਰਾਂ ਅਤੇ ਕਲਾਸ ਰੂਮ ਨੂੰ ਸੈਨੇਟਾਈਜ਼ ਕੀਤਾ ਗਿਆ ਹੈ।