ਟੈਕਸ ਮੁਆਫੀ ਸਬੰਧੀ ਸਕੂਲ ਵੈਨ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ - ਟੈਕਸ ਮੁਆਫੀ ਸਬੰਧੀ ਮੋਰਚਾ ਖੋਲ੍ਹਣ ਦਾ ਐਲਾਨ
ਬਠਿੰਡਾ: ਪੰਜਾਬ ਸਕੂਲ ਕਾਲਜ ਵੈਨ ਐਸੋਸੀਏਸ਼ਨ School Van Association Bathinda ਵੱਲੋਂ ਪੰਜਾਬ ਸਰਕਾਰ ਵੱਲੋਂ ਟੈਕਸਾਂ ਵਿਚ ਕੀਤੀ ਗਈ ਵਾਧੇ ਖ਼ਿਲਾਫ਼ ਹੁਣ ਮੋਰਚਾ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਹਰਿਆਣਾ ਦੀ ਤਰਜ਼ ਉੱਪਰ ਪੰਜਾਬ ਦੇ ਸਕੂਲ ਵੈਨ ਅਪਰੇਟਰਜ਼ ਦਾ ਟੈਕਸ ਮੁਆਫ front against the Punjab government regarding tax exemption ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲ ਵੈਨ ਆਪ੍ਰੇਟਰਾਂ ਦੀ ਕਿਸੇ ਵੀ ਸਰਕਾਰ ਵੱਲੋਂ ਬਾਂਹ ਨਹੀਂ ਫੜੀ ਗਈ। ਕੋਰੋਨਾ ਕਾਲ ਸਮੇਂ ਸਕੂਲ ਵੈਨ ਅਪਰੇਟਰਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਸਰਕਾਰਾਂ ਵੱਲੋ ਹੋਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਗੁਆਂਢੀ ਸੂਬੇ ਹਰਿਆਣੇ ਵਿੱਚ ਸਕੂਲ ਵੈਨਾਂ ਦਾ ਟੈਕਸ ਮੁਆਫ ਹੈ, ਪਰ ਏਥੇ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਇਸ ਲਈ ਅਸੀਂ 5 ਸਤੰਬਰ ਨੂੰ 7 ਜ਼ਿਲ੍ਹਿਆਂ ਦੇ ਸਕੂਲ ਵੈਨ ਅਪਰੇਟਰ ਵੱਡਾ ਇਕੱਠ ਕਰਨ ਜਾ ਰਹੇ ਹਾਂ। ਇਸੇ ਤਰ੍ਹਾਂ ਹੀ ਪੂਰੇ ਪੰਜਾਬ ਦੇ ਵੈਨ ਅਪਰੇਟਰਾ ਦਾ ਸ਼ਕਤੀਸ਼ਾਲੀ ਸੰਗਠਨ ਬਣਾਇਆ ਜਾਵੇਗਾ । ਅਤੇ ਸੂਬਾ ਭਰ ਵਿੱਚ ਲਾਮਬੰਦੀ ਕਰਕੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਜਾਵੇਗਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ।