ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਥਾਣੇ ਦਾ ਘਿਰਾਓ, ਇਹ ਹੈ ਪੂਰਾ ਮਾਮਲਾ - ਸਿੱਧੂਪੁਰ ਵਲੋਂ ਥਾਣੇ ਦਾ ਘਿਰਾਓ
ਮੋਗਾ ਦੇ ਇਕ ਪਿੰਡ ਵਿਚ ਮਾਸਟਰ ਵਲੋਂ ਮਹਿਲਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਪੁਲਿਸ ਵਲੋਂ ਮਹਿਲਾ ਦੇ ਬਿਆਨਾਂ ਉਤੇ ਮਾਸਟਰ ਉਤੇ ਮਾਮਲਾ ਦਰਜ ਕੀਤਾ ਗਿਆ ਸੀ, ਪਰ ਨਾਲ ਹੀ ਮਾਸਟਰ ਦੇ ਬਿਆਨਾਂ ਉਤੇ ਪੁਲਿਸ ਵਲੋਂ ਐਸਸੀ, ਐਸਟੀ ਐਕਟ ਦੇ ਤਹਿਤ ਪੀੜਤ ਮਹਿਲਾ ਦੇ ਪਤੀ ਉਤੇ ਵੀ ਮਾਮਲਾ ਦਰਜ ਕਰ ਲਿਆ। ਜਿਸ ਕਾਰਨ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਮੋਗਾ ਥਾਣੇ ਦਾ ਘਿਰਾਓ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਕਿ ਪੁਲਿਸ ਵਲੋਂ ਇਨਸਾਫ਼ ਦੇਣ ਦੀ ਥਾਂ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਉਧਰ ਨਾਲ ਹੀ ਮਾਮਲੇ ਵਿਚ ਗਵਾਹ ਦਾ ਕਹਿਣਾ ਕਿ ਪੁਲਿਸ ਵਲੋਂ ਧੋਖੇ ਨਾਲ ਉਸ ਤੋਂ ਹਸਤਾਖ਼ਰ ਕਰਵਾਏ ਗਏ ਹਨ। ਉਕਤ ਵਿਅਕਤੀ ਦਾ ਕਹਿਣਾ ਕਿ ਉਹ ਮਹਿਲਾ ਦੇ ਪਤੀ ਨੂੰ ਨਹੀਂ ਜਾਣਦਾ ਅਤੇ ਪੁਲਿਸ ਵਲੋਂ ਰਾਜ਼ੀਨਾਮਾ ਦਸ ਕੇ ਉਸ ਤੋਂ ਹਸਤਾਖ਼ਰ ਕਰਵਾਏ ਗਏ ਸੀ।