ਸੰਤ ਨਰੈਣ ਸਿੰਘ ਮੌਨੀ ਨੇ ਗ਼ਰੀਬ ਜਨਤਾ ਲਈ ਕੀਤਾ ਸੰਘਰਸ਼: ਦੂਲੋਂ - ਸੰਗਰੂਰ
ਸੰਗਰੂਰ: ਸੰਤ ਨਰੈਣ ਸਿੰਘ ਮੋਨੀ ਨੇ ਵੀ ਗਰੀਬਾਂ ਲਈ ਸਘੰਰਸ਼ ਕੀਤਾ ਜਿਨ੍ਹਾਂ ਆਪਣੀ ਸਾਰੀ ਜਿੰਦਗੀ ਪ੍ਰਮਾਤਮਾ ਦੀ ਉਸਤਤ ਕੀਤੀ ਅਤੇ ਸਮਾਜ ਦੇ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦੇ ਲੇਖੇ ਲਗਾ ਦਿੱਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋਂ ਨੇ ਸੰਤ ਨਰੈਣ ਸਿੰਘ ਮੋਨੀ ਦੀ ਸਲਾਨਾ 16 ਵੀਂ ਬਰਸੀ ਕਰਵਾਈ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਬਿਲ ਰੱਦ ਕਰਨ ਦੀ ਅਪੀਲ ਕੀਤੀ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਧਾਰਮਿਕ ਸੰਸਥਾਵਾਂ ਦੇ ਆਗੂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਵੱਡੀ ਗਿਣਤੀ ਸੰਗਤਾਂ ਨੇ ਸਮੂਲੀਅਤ ਕੀਤੀ।