ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਦੇ ਵਪਾਰੀਆਂ ਨੇ ਬਜਟ 'ਤੇ ਚੁੱਕੇ ਸਵਾਲ - ਮਾਨ ਸਰਕਾਰ ਦੇ ਬਜਟ ਉੱਪਰ ਸਵਾਲ
ਸੰਗਰੂਰ: ਪਿਛਲੀ ਦਿਨੀਂ ਪੰਜਾਬ ਸਰਕਾਰ ਵੱਲੋਂ ਪਹਿਲਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਰਕਾਰ ਦੀ ਤਰਫੋਂ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਲੈਕੇ ਸਰਕਾਰ ਦੇ ਵਿਧਾਇਕ ਅਤੇ ਮੰਤਰੀ ਆਪਣੀ ਪਿੱਠ ਥੱਪੜ ਥੱਪੜ ਆ ਰਹੇ ਹਨ ਪਰ ਸੰਗਰੂਰ ਦੇ ਵਪਾਰੀਆਂ ਵੱਲੋਂ ਮਾਨ ਸਰਕਾਰ ਦੇ ਬਜਟ ਉੱਪਰ ਸਵਾਲ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਉਮੀਦਾਂ ਸੀ ਨਵੀਂ ਬਣੀ ਸਰਕਾਰ ਤੋਂ ਕਿ ਵਪਾਰੀ ਵਰਗ ਲਈ ਇਹ ਬਜਟ ਕੁਝ ਚੰਗਾ ਲੈਕੇ ਆਏਗਾ। ਵਪਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਸਮੇਂ ਨਿਰਾਸ਼ਾ ਹੱਥ ਲੱਗੀ ਜਦੋਂ ਬਜਟ ਦੇ ਵਿੱਚ ਵਪਾਰੀ ਵਰਗ ਨੂੰ ਅਣਦੇਖਾ ਕੀਤਾ ਗਿਆ।