ਪੁਲਿਸ ਨੇ ਚੋਰੀ ਕੀਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਵੇਚਣ ਵਾਲੇ ਚੋਰ ਨੂੰ ਕੀਤਾ ਕਾਬੂ - Sangrur news
ਸੰਗਰੂਰ: ਜ਼ਿਲ੍ਹਾ ਪੁਲਿਸ ਨੇ ਚੋਰ ਨੂੰ ਕਾਬੂ ਕੀਤਾ (Sangrur police arrested the thieves) ਹੈ। ਕਾਬੂ ਕੀਤੇ ਵਿਅਕਤੀ ਖ਼ਿਲਾਫ਼ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਟੋਹਾਣਾ ਵਿੱਚ ਵੀ ਇੱਕ ਚੋਰੀ ਦਾ ਮਾਮਲਾ ਦਰਜ ਹੈ। ਫੜੇ ਜਾਣ ਉੱਤੇ ਚੋਰ ਨੇ ਮੰਨਿਆ ਹੈ ਕਿ ਉਹ ਸੰਗਰੂਰ ਸ਼ਹਿਰ ਦੇ ਇੱਕ ਪਰਿਵਾਰ ਦੇ ਘਰੋਂ ਚੋਰੀ ਕੀਤੀ ਸੀ ਤੇ ਅੱਜ ਉਹ ਗਹਿਣੇ ਵੇਚਣ ਜਾ ਰਿਹਾ ਸੀ। ਪੁਲਿਸ ਨੇ ਇਸ ਨੂੰ ਰਸਤੇ ਵਿੱਚ ਹੀ ਫੜ੍ਹ ਲਿਆ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।