ਭੇਦਭਰੇ ਹਲਾਤਾਂ 'ਚ ਮਿਲੀਆ ਮਾਂ-ਧੀ ਦੀਆਂ ਲਾਸ਼ਾਂ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - ਸੰਗਰੂਰ ਹਸਪਤਾਲ
ਸੰਗਰੂਰ: ਨਾਭਾ ਗੇਟ ਸਰਕਾਰੀ ਕੁਆਰਟਰ 'ਚ ਇੱਕ 40 ਸਾਲਾ ਔਰਤ ਅਤੇ ਉਸ ਦੀ ਨੌਜਵਾਨ ਧੀ ਨੇ ਘਰੇਲੂ ਕਲੇਸ਼ ਕਾਰਨ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦਾ ਪਤੀ ਆਈ.ਟੀ. ਸੁਨਾਮ 'ਚ ਨੌਕਰੀ ਕਰਦਾ ਸੀ, ਜਦੋਂ ਮ੍ਰਿਤਕਾ ਦਾ ਪਤੀ ਘਰ ਪਹੁੰਚਿਆ ਤਾਂ ਉਸ ਨੇ ਦੋਵੇਂ ਲਾਸ਼ਾ ਦੇਖਿਆਂ ਤਾਂ ਬੇਹੋਸ਼ ਹੋ ਗਿਆ ਅਤੇ ਉਸ ਦਾ ਸਿਵਲ ਹਸਪਤਾਲ ਸੰਗਰੂਰ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੰਗਰੂਰ ਹਸਪਤਾਲ ਵਿੱਚ ਲਾਸ਼ਾਂ ਦੀ ਪੋਸਟਮਾਰਟਮ ਚੱਲ ਰਹੀ ਹੈ ਅਤੇ ਮੌਤ ਦਾ ਕਾਰਨ ਪਤਾ ਕੀਤਾ ਜਾ ਰਿਹਾ ਹੈ।