ਲੋਕਸਭਾ ਜ਼ਿਮਨੀ ਚੋਣ: ਭਗਵੰਤ ਮਾਨ ਦੇ ਕਾਫਲੇ ’ਤੇ ਨੌਜਵਾਨਾਂ ਦਾ ਕਟਾਖਸ਼, ਕਿਹਾ... - ਨੌਜਵਾਨਾਂ ਦਾ ਕਟਾਖਸ਼
ਬਰਨਾਲਾ: ਸੀਐਮ ਭਗਵੰਤ ਮਾਨ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਦੇ ਸਬੰਧ ਵਿਚ ਵਿਧਾਨ ਸਭਾ ਹਲਕਾ ਭਦੌੜ ਤੋਂ ਇੱਕ ਰੋਡ ਸ਼ੋਅ ਕੱਢਿਆ ਗਿਆ ਜਿਸ ਵਿੱਚ ਇਹ ਵੱਖ ਵੱਖ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਧੌਲਾ ਵਿਖੇ ਜਾ ਕੇ ਸਮਾਪਤ ਹੋਇਆ। ਇਸ ਰੋਡ ਸ਼ੋਅ ਦੌਰਾਨ ਬੇਸ਼ੱਕ ਗੱਡੀਆਂ ਦਾ ਕਾਫ਼ਲਾ ਲੰਬਾ ਸੀ। ਭਗਵੰਤ ਮਾਨ ਦੁਆਰਾ ਭਦੌੜ ਦੀ ਦਾਣਾ ਮੰਡੀ ਤੋਂ ਇਹ ਕਾਫਲਾ ਤਕਰੀਬਨ ਦੱਸ ਵਜੇ ਸ਼ੁਰੂ ਕੀਤਾ ਗਿਆ ਅਤੇ ਭਦੌੜ ਦੇ ਬਾਜ਼ਾਰਾਂ ਵਿੱਚ ਹੀ ਨੌਜਵਾਨਾਂ ਦੁਆਰਾ ਵੀਡੀਓ ਬਣਾ ਕੇ ਭਗਵੰਤ ਮਾਨ ਨੂੰ ਗੱਡੀਆਂ ਖਾਲੀ ਹੋਣ ਦਾ ਹਵਾਲਾ ਦੇ ਕੇ ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਦੀਆਂ ਆਵਾਜ਼ਾਂ ਵੀ ਮਾਰੀਆਂ ਜਿਸ ਤੋਂ ਬਾਅਦ ਇਹ ਨੌਜਵਾਨਾਂ ਵੱਲੋਂ ਗੱਡੀਆਂ ਵਿੱਚ ਬੈਠੇ ਵਰਕਰਾਂ ਨੂੰ ਲੈ ਕੇ ਵੀ ਖਾਲੀ ਗੱਡੀਆਂ ਕਹਿ ਕੇ ਭਗਵੰਤ ਮਾਨ ਭਗਵੰਤ ਮਾਨ ਦੀ ਸਰਕਾਰ ਤੋਂ ਤਿੰਨ ਮਹੀਨਿਆਂ ਵਿੱਚ ਹੀ ਲੋਕਾਂ ਦਾ ਮੋਹ ਭੰਗ ਹੋਣ ਬਾਰੇ ਵੀ ਕਿਹਾ ਗਿਆ।