ਸਿਹਤ ਵਿਭਾਗ ਵੱਲੋਂ ਦੁੱਧ ਦੇ ਭਰੇ ਗਏ ਸੈਂਪਲ - ਡਾ.ਅਰੁਣ ਵਰਮਾ ਵੱਲੋਂ ਦੁੱਧ ਦੀਆਂ ਡੇਅਰੀਆਂ
ਜਲੰਧਰ: ਪਿੰਡ ਰੁੜਕਾ ਕਲਾਂ ਵਿਖੇ ਡੀਐਚਓ ਡਾ.ਅਰੁਣ ਵਰਮਾ ਵੱਲੋਂ ਦੁੱਧ ਦੀਆਂ ਡੇਅਰੀਆਂ ਅਤੇ ਦੁਕਾਨਾਂ ਤੋਂ ਸੈਂਪਲ ਲਏ ਗਏ। ਇਸ ਸੈਂਪਲ ਲੈਣ ਦਾ ਮੁੱਖ ਕਾਰਨ ਇਹ ਸੀ ਕਿ ਦੁੱਧ ਵਿਚ ਮਿਲਾਵਟ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆ ਸਨ। ਡੀਸੀ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੇ ਡੇਅਰੀਆਂ ਵਾਲੇ ਅਤੇ ਬੇਕਰੀ ਦੀਆਂ ਦੁਕਾਨਾਂ ਵਾਲੇ ਮਿਲਾਵਟ ਕਰਦੇ ਹਨ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।ਡਾ.ਅਰੁਣ ਵਰਮਾ ਦਾ ਕਹਿਣਾ ਹੈ ਕਿ ਸੈਂਪਲ ਲਏ ਗਏ ਹਨ ਜਦੋਂ ਇਨ੍ਹਾਂ ਦੀ ਰਿਪੋਰਟ ਆਉਂਦੀ ਹੈ ਤਾਂ ਰਿਪੋਰਟ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।