ਕੰਮ ਕਰਨ ਦਾ ਮਨ ਨਹੀਂ ਤਾਂ ਅਸਤੀਫ਼ਾ ਦੇਣਾ ਹੀ ਠੀਕ: ਧਰਮਸੋਤ - #Rahul Gandhi
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ ਤੋਂ ਬਾਅਦ ਸਿਆਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਸਿੱਧੂ ਦੇ ਅਸਤੀਫ਼ੇ 'ਤੇ ਗੱਲ ਕਰਦੇ ਹੋਏ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਆਖ਼ਰ, ਲੰਮੀ ਉਡੀਕ ਤੋਂ ਬਾਅਦ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋ ਹੀ ਗਿਆ ਹੈ। ਉਨ੍ਹਾਂ ਕਿਹਾ ਜੇਕਰ ਕੰਮ ਕਰਨ ਦਾ ਮਨ ਨਹੀਂ ਹੈ ਤਾਂ ਅਸਤੀਫ਼ਾ ਦੇ ਦੇਣਾ ਹੀ ਠੀਕ ਹੈ।