ਨਾਜਾਇਜ਼ ਢੰਗ ਨਾਲ ਚੱਲ ਰਹੇ ਕਾਰਾਂ ਦੇ ਕਾਰੋਬਾਰ ਦਾ ਪਰਦਾਫਾਸ਼, ਵੇਖੋ ਵੀਡੀਓ - ਰੋਪੜ
ਰੋਪੜ ਪੁਲਿਸ ਨੇ 93 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਹਨ, ਜੋ ਕਿ ਨਾਜਾਇਜ਼ ਢੰਗ ਨਾਲ ਵੇਚੀਆਂ ਤੇ ਖ਼ਰੀਦੀਆਂ ਗਈਆਂ ਹਨ। ਰੋਪੜ ਦੇ ਐੱਸ.ਐੱਸ.ਪੀ. ਸਵਪਨ ਸ਼ਰਮਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਇਹ ਗਿਰੋਹ ਇੱਕ ਸੂਬੇ ਤੋਂ ਪੁਰਾਣੀ ਗੱਡੀਆਂ ਖ਼ਰੀਦ ਕੇ ਚਾਸੀ ਅਤੇ ਇੰਜਣ ਨੰਬਰ ਨੂੰ ਬਦਲ ਕੇ ਦੂਜੇ ਸੂਬਿਆਂ ਦੇ ਕਾਰ ਡੀਲਰਾਂ ਨੂੰ ਵੇਚ ਦਿੰਦਾ ਸੀ। ਉਨ੍ਹਾਂ ਦੱਸਿਆ ਕਿ ਫ਼ਤਿਹਗੜ੍ਹ ਸਾਹਿਬ, ਤਰਨਤਾਰਨ, ਸੰਗਰੂਰ ਅਤੇ ਮੋਗਾ ਦੇ ਟਰਾਂਸਪੋਰਟ ਮਹਿਕਮੇ ਇਸ ਘੁਟਾਲੇ ਵਿੱਚ ਸਿੱਧੇ ਤੌਰ 'ਤੇ ਜੁੜੇ ਹਨ ਤੇ 1500 ਗੱਡੀਆਂ ਪੰਜਾਬ ਵਿੱਚ ਹੀ ਖ਼ਰੀਦੀਆਂ ਗਈਆਂ ਸਨ।