PNB 'ਚ ਦਿਨ ਦਿਹਾੜੇ ਲੁੱਟ, ਕੈਸ਼ੀਅਰ ਦੇ ਕਾਊਂਟਰ ਤੋ 60000 ਰੁਪਏ ਲੈ ਕੇ ਲੁਟੇਰਾ ਫ਼ਰਾਰ - Crime in Tarn Taran
ਤਰਨਤਾਰਨ: ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਹੌਸਲੇ ਇਸ ਕਦਰ ਬਲੁੰਦ ਹਨ ਕਿ ਉਨ੍ਹਾਂ ਨੇ ਦਿਨ ਦਿਹਾੜੇ ਬੈਂਕ ਵਿੱਚੋਂ ਗਾਹਕਾਂ ਦੇ ਸਾਹਮਣੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਿਕ ਜ਼ਿਲ੍ਹਾ ਤਰਨ ਤਾਰਨ ਦੇ ਪੰਜਾਬ ਨੈਸ਼ਨਲ ਬੈਂਕ ਫਤਿਆਬਾਦ ਵਿੱਚ ਸੋਮਵਾਰ ਦਾ ਦਿਨ ਹੋਣ ਕਾਰਨ ਲੈਣ ਦੇਣ ਕਰਨ ਵਾਲਿਆਂ ਗਾਹਕਾਂ ਦੀ ਭੀੜ ਇਕੱਠੀ ਹੋ ਗਈ। ਬੈਂਕ ਦੇ ਕਾਊਂਟਰ ਨੰਬਰ ਤਿੰਨ 'ਤੇ ਕੈਸ਼ੀਅਰ ਮਨਿੰਦਰ ਸਿੰਘ ਗਾਹਕਾਂ ਦੀਆਂ ਪੈਮੇਟਾ ਦੀਆ ਆਦਾਇਗੀਆ (Robbery in Punjab National Bank Tarn Taran) ਕਰ ਰਿਹਾ ਸੀ। ਇਸੇ ਦੌਰਾਨ ਬੈਂਕ ਦੇ ਮੈਨੇਜਰ ਵਿਮਲ ਨੇ ਕੈਸ਼ੀਅਰ ਮਨਿੰਦਰ ਸਿੰਘ ਨੂੰ ਕਿਸੇ ਜ਼ਰੂਰੀ ਕੰਮ ਲਈ ਕੈਬਿਨ ਵਿੱਚ ਸੱਦਿਆ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਲੁਟੇਰਾ ਕੈਸ਼ ਕਾਊਂਟਰ ਦੇ ਪਿੱਛੇ ਆ ਕੇ ਗਾਹਕਾਂ ਦੇ ਸਾਹਮਣੇ ਦਰਾਜ ਵਿੱਚੋ 60000 ਰੁਪਏ ਲੁੱਟ ਕੇ ਫ਼ਰਾਰ ਹੋ ਗਿਆ। ਇਸ ਮੌਕੇ ਬੈਂਕ ਦੇ ਗਾਹਕਾਂ ਨੇ ਉਸ ਦੇ ਇੱਕ ਸ਼ੱਕੀ ਸਾਥੀ ਨੂੰ ਕਾਬੂ ਕਰ ਲਿਆ ਜਿਸ ਨੂੰ ਪੁਲਿਸ ਗ੍ਰਿਫਤਾਰ ਕਰਕੇ ਫਤਿਆਬਾਦ ਪੁਲਿਸ ਚੌਕੀ ਵਿਖੇ ਲੈ ਗਈ ਹੈ।