ਸੁਨਿਆਰੇ ਨੂੰ ਬੰਧਕ ਬਣਾ ਲੁਟੇਰਿਆ ਨੇ ਘਰ ਵਿੱਚ ਕੀਤਾ ਹੱਥ ਸਾਫ - ਸੁਨਿਆਰੇ ਨੂੰ ਬੰਧਕ ਬਣਾ
ਤਰਨਤਾਰਨ ਦੇ ਕਸਬਾ ਖੇਮਕਰਨ ਵਿਖੇ ਬੇਖੌਫ ਲੁਟੇਰਿਆਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਹਥਿਆਰਾਂ ਦੇ ਨਾਲ ਲੈਸ ਲੁਟੇਰਿਆ ਨੇ ਸੁਨਿਆਰੇ ਦਾ ਕੰਮ ਕਰਨ ਵਾਲੇ ਬਜ਼ੁਰਗ ਸਰਾਫ ਦੀਦਾਰ ਸਿੰਘ ਸਮੇਤ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਕੀਤੀ। ਲੁਟੇਰੇ ਤਕਰੀਬਨ ਇਕ ਘੰਟੇ ਤੋਂ ਵੱਧ ਸਮੇਂ ਤੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ ਅਤੇ ਫਿਰ ਘਰ ਦੇ ਮੇਨ ਗੇਟ ਤੋਂ ਬਾਹਰ ਚੱਲੇ ਗਏ। ਇਸ ਦੌਰਾਨ ਲੁਟੇਰਿਆ ਨੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਕਿ ਉਹ ਪੁਲਿਸ ਨੂੰ ਇਸ ਲੁੱਟ ਦੀ ਜਾਣਕਾਰੀ ਨਾ ਦੇਣ। ਮਾਮਲੇ ਸਬੰਧੀ ਪੀੜਤ ਦੀਦਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤੇ ਸਨ। ਜਿਸ ਦੌਰਾਨ ਰਾਤ ਕਰੀਬ 1 ਵਜੇ 4-5 ਅਣਪਛਾਤੇ ਵਿਅਕਤੀ ਕਮਰੇ ਵਿਚ ਦਾਖਲ ਹੋਏ ਅਤੇ ਕੁੱਟਮਾਰ ਕਰਦੇ ਹੋਏ ਉਨ੍ਹਾਂ ਸਾਰਿਆਂ ਨੂੰ ਬੰਦੀ ਬਣਾ ਲਿਆ ਅਤੇ ਘਰ ਵਿੱਚ ਪਿਆ ਸਾਰਾ ਗਹਿਣਾ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਫਿਲਹਾਲ ਇਸ ਘਟਨਾ ਨਾਲ ਜਿੱਥੇ ਸਾਰੇ ਕਸਬੇ ਅੰਦਰ ਸਹਿਮ ਦਾ ਮਾਹੌਲ ਹੈ ਉੱਥੇ ਹੀ ਲੋਕ ਕਾਨੂੰਨ ਵਿਵਸਥਾ ਉੱਤੇ ਵੀ ਸਵਾਲ ਚੁੱਕਦੇ ਦਿਖਾਈ ਦੇ ਰਹੇ ਹਨ।