ਪੁਲਿਸ ਦੀ ਵਰਦੀ 'ਚ ਲੁਟੇਰਿਆਂ ਨੇ ਲੁੱਟੇ 7 ਲੱਖ - ਗੱਡੀ ਰੁਕਵਾਈ ਅਤੇ 7 ਲੱਖ 20 ਹਜ਼ਾਰ ਤੇ ਦੋ ਮੋਬਾਇਲ ਲੈ ਕੇ ਫ਼ਰਾਰ
ਕਪੂਰਥਲਾ: ਸ਼ਹਿਰ ਫਗਵਾੜਾ ਦੇ ਨਾਲ ਲੱਗਦੇ ਪਿੰਡ ਸਪਰੋਟ ਹਾਈਵੇਅ ਇੱਕ 'ਤੇ ਕੁੱਝ ਲੋਕਾਂ ਨੇ ਗੱਡੀ ਰੋਕ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨਕਲੀ ਪੁਲਿਸ ਬਣ ਕੇ ਆਏ ਵਿਅਕਤੀਆਂ ਨੇ ਵਿੱਚ ਸੜਕ 'ਤੇ ਗੱਡੀ ਰੁਕਵਾਈ ਅਤੇ 7 ਲੱਖ 20 ਹਜ਼ਾਰ ਤੇ ਦੋ ਮੋਬਾਇਲ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਪੰਜ ਲੋਕਾਂ 'ਤੇ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਗੌਰਵ ਪੰਜਾਬ ਟਿੰਬਰ ਟ੍ਰੇਡਰ ਚੰਡੀਗੜ੍ਹ ਰੋਡ 'ਤੇ ਬਤੌਰ ਮੈਨੇਜਰ ਕੰਮ ਕਰਦਾ ਹੈ। ਉਹ ਪਠਾਨਕੋਟ ਤੋਂ ਪੈਸੇ ਲੈ ਕੇ ਲੁਧਿਆਣਾ ਜਾ ਰਿਹਾ ਸੀ ਕਿ ਫਗਵਾੜਾ ਦੇ ਪਿੰਡ ਸਪਰੋਟ ਦੇ ਕੋਲ ਉਸ ਨੂੰ ਤਿੰਨ ਵਿਅਕਤੀਆਂ ਵੱਲੋਂ ਰੋਕਿਆ ਗਿਆ, ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਨੇ ਗੌਰਵ ਦੀ ਗੱਡੀ ਦੀ ਤਲਾਸ਼ੀ ਲੈਣ ਵਾਸਤੇ ਕਿਹਾ। ਉਹ ਲੋਕ ਗੱਡੀ ਵਿੱਚੋਂ 7 ਲੱਖ 20 ਹਜ਼ਾਰ ਰੁਪਏ ਨਾਲ ਭਰਿਆ ਹੋਇਆ ਬੈਗ ਚੁੱਕ ਕੇ ਲੈ ਗਏ। ਪੁਲੀਸ ਨੇ 5 ਲੋਕਾਂ ਖਿਲਾਫ਼਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।