ਰੋਡ ਸੈਫਟੀ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਦਾ ਵੱਡਾ ਉਪਰਾਲਾ, ਲੋਕਾਂ ਨੂੰ ਵੰਡੇ ਹੈਲਮੇਟ - ਰੋਡ ਸੈਫਟੀ ਜਾਗਰੂਕ ਕੈਪ
ਅੰਮ੍ਰਿਤਸਰ ਪੁਲਿਸ ਅਤੇ ਉਪਲ ਨਿਉਰੋ ਹਸਪਤਾਲ ਵੱਲੋਂ ਰੋਡ ਸੈਫਟੀ ਜਾਗਰੂਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੜਕ ਉੱਤੇ ਸੁਰੱਖਿਆ ਸਬੰਧੀ ਸੁਝਾਅ ਦਿੱਤੇ। ਇਸ ਸਬੰਧ ਵਿੱਚ ਏਸੀਪੀ ਨੇ ਦੱਸਿਆ ਕਿ ਉੁਨ੍ਹਾਂ ਵੱਲੋਂ ਰੋਡ ਸੈਫਟੀ ਜਾਗਰੂਕ ਕੈਪ ਉਪਲ ਨਿਉਰੋ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਦੇ ਕਿਚਲੂ ਚੌਕ ਉੱਤੇ ਲੋਕਾਂ ਨੂੰ ਸ਼ਰਾਬ ਪੀ ਕੇ ਡਰਾਇਵ ਨਾ ਕਰਨ, ਸੜਕੀ ਨਿਯਮਾਂ ਦੀ ਪਾਲਣਾ ਕਰਨ ਹੈਲਮੇਟ ਪਾਉਣ ਵਰਗੇ ਸੁਝਾਅ ਬਾਰੇ ਸਮਝਾਇਆ ਗਿਆ ਹੈ ਅਤੇ ਹੈਲਮਟ ਵੀ ਵੰਡੇ ਗਏ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਟਰੈਫਿਕ ਨਿਯਮਾਂ ਦੀ ਉਲੰਘਣਾ ਨਾ ਕਰਨ।