ਕਿਸਾਨਾਂ 'ਤੇ ਮਾਮਲਾ ਦਰਜ ਕਰਨ ਦੇ ਵਿਰੋਧ 'ਚ ਪੁਲਿਸ ਖ਼ਿਲਾਫ਼ ਕੀਤਾ ਰੋਡ ਜਾਮ - ਟਰੈਕਟਰ ਅਤੇ ਜੇਬੀਸੀ ਜ਼ਬਤ
ਮਾਨਸਾ: ਪਿਛਲੇ ਦਿਨੀਂ ਪਿੰਡ ਮੋਜ਼ੋ 'ਚ ਖੇਤ ਵਿੱਚੋਂ ਮਿੱਟੀ ਚੁੱਕ ਰਹੇ ਕਿਸਾਨਾਂ 'ਤੇ ਭੀਖੀ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਟਰੈਕਟਰ ਅਤੇ ਜੇਬੀਸੀ ਜ਼ਬਤ ਕਰਨ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਮਾਨਸਾ ਪਟਿਆਲਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਮੋਜ਼ੋ ਵਿਖੇ ਕਿਸਾਨ ਆਪਣੇ ਖੇਤ ਵਿੱਚੋਂ ਮਿੱਟੀ ਚੁੱਕ ਰਹੇ ਸਨ ਤਾਂ ਭੀਖੀ ਪੁਲਿਸ ਨੇ ਪੰਜ ਕਿਸਾਨਾਂ 'ਤੇ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕੀਤਾ ਹੈ ਅਤੇ ਤਿੰਨ ਟਰੈਕਟਰ ਤੇ ਇਕ ਜੇਸੀਬੀ ਜ਼ਬਤ ਕੀਤੀ ਹੈ। ਜਿਸ ਦੇ ਰੋਸ ਵਜੋਂ ਪਿਛਲੇ ਪੰਜ ਦਿਨਾਂ ਤੋਂ ਭੀਖੀ ਥਾਣੇ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਦੇ ਰੋਸ ਵਜੋਂ ਅੱਜ ਮਾਨਸਾ ਪਟਿਆਲਾ ਰੋਡ ਜਾਮ ਕਰਕੇ ਭੀਖੀ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਦਰਜ ਕੀਤਾ ਗਿਆ ਮਾਮਲਾ ਰੱਦ ਨਹੀਂ ਕੀਤਾ ਜਾਂਦਾ ਅਤੇ ਜ਼ਬਤ ਕੀਤੇ ਗਏ ਵਹੀਕਲ ਨਹੀਂ ਛੱਡੇ ਜਾਂਦੇ ਭੀਖੀ ਪੁਲਿਸ ਖ਼ਿਲਾਫ਼ ਕਿਸਾਨ ਯੂਨੀਅਨ ਦਾ ਪ੍ਰਦਰਸ਼ਨ ਜਾਰੀ ਰਹੇਗਾ।