ਐਥਲੀਟ ਦੁਤੀ ਚੰਦ ਨੇ ਸਮਲਿੰਗੀ ਰਿਸ਼ਤੇ ਦੀ ਗੱਲ ਕਬੂਲਣ ਪਿੱਛੇ ਦੱਸਿਆ ਕਾਰਨ - Dutee Chand
100 ਮੀਟਰ ਦੌੜ 'ਚ ਕੌਮੀ ਰਿਕਾਰਡ ਹੋਲਡਰ ਦੌੜਾਕ ਦੁਤੀ ਚੰਦ, ਜੋ ਕਿ ਕੁਝ ਸਮਾਂ ਪਹਿਲਾਂ ਆਪਣੇ ਸਮਲਿੰਗੀ ਰਿਸ਼ਤੇ ਬਾਰੇ ਖੁਲਾਸਾ ਕਰਨ ਕਰਕੇ ਚਰਚਾ ਵਿੱਚ ਆਈ ਸੀ, ਨੇ ਬਿਤੇ ਦਿਨ ਇਹ ਖੁਲਾਸਾ ਕਰਨ ਦਾ ਕਾਰਨ ਦੱਸਿਆ। ਦੁਤੀ ਨੇ ਦੱਸਿਆ ਕਿ ਉਹ ਇਸ ਖੁਲਾਸਾ ਕਰਨ ਲਈ ਮਜਬੂਰ ਹੋਈ ਕਿਉਂਕਿ ਉਸ ਦੇ ਪਰਿਵਾਰ ਨੂੰ ਇਸ ਰਿਸ਼ਤੇ ਬਾਰੇ ਪਹਿਲਾਂ ਤੋਂ ਪਤਾ ਸੀ ਤੇ ਉਸ ਦੀ ਵੱਡੀ ਭੈਣ ਉਸ ਨੂੰ 25 ਲੱਖ ਰੁਪਏ ਮੰਗ ਕੇ ਬਲੈਕਮੇਲ ਕਰ ਰਹੀ ਸੀ। ਦੱਸਣਯੋਗ ਹੈ ਕਿ 2018 ਏਸ਼ੀਆਈ ਖੇਡਾਂ 'ਚ ਚਾਂਦੀ ਤਮਗਾ ਜੇਤੂ ਦੁਤੀ ਜਨਤਕ ਤੌਰ 'ਤੇ ਇਸ ਤਰ੍ਹਾਂ ਦੀ ਗੱਲ ਸਵੀਕਾਰਨ ਵਾਲੀ ਦੇਸ਼ ਦੀ ਪਹਿਲੀ ਐਥਲੀਟ ਹੈ।