ਸਮੱਸਿਆਵਾਂ ਤੋਂ ਪਰੇਸ਼ਾਨ ਕਲੋਨੀ ਵਾਸੀਆਂ ਨੇ ਕਲੋਨਾਇਜਰ ਖ਼ਿਲਾਫ਼ ਖੋਲ੍ਹਿਆ ਮੋਰਚਾ - colonizer
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਸ਼ੁਭਮ ਇਨਕਲੇਵ ਦਾ ਹੈ ਜਿਸ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਆਪਣੇ ਹੀ ਕਲੋਨਾਇਜਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਨਿਗਮ ਅੰਮ੍ਰਿਤਸਰ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਕਲੋਨੀ ਦੇ ਪ੍ਰਧਾਨ ਅਤੇ ਹੋਰ ਵਾਸੀਆਂ ਨੇ ਦੱਸਿਆ ਕਿ ਕਲੋਨਾਇਜਰ ਵੱਲੋਂ ਬੜੀ ਹੀ ਹੁਸ਼ਿਆਰੀ ਨਾਲ ਕਲੋਨੀ ਦੇ ਚਾਰ ਸਾਲ ਪੂਰੇ ਦਿਖਾ ਉਸਨੂੰ ਨਗਰ ਨਿਗਮ ਦੇ ਅਧੀਨ ਕਰ ਦਿੱਤਾ ਹੈ ਪਰ ਅਸਲੀਅਤ ਵਿੱਚ ਜਦੋਂ ਅਸੀਂ ਇੱਥੇ ਆਏ ਸੀ ਤਾਂ ਉਸ ਸਮੇਂ ਉਸ ਵੱਲੋਂ ਕਈ ਸਹੂਲਤ ਦੀਆਂ ਗੱਲਾਂ ਕਹੀਆਂ ਸਨ ਜਿਸ ਉੱਪਰ ਹੁਣ ਉਹ ਪੂਰਾ ਨਹੀਂ ਉੱਤਰ ਰਿਹਾ ਅਤੇ ਇਸ ਕਾਰਨ ਉਨ੍ਹਾਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕਲੋਨੀ ਵਾਸੀਆਂ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਉੱਪਰ ਕਾਰਵਾਈ ਕੀਤੀ ਜਾਵੇਗੀ।