ਮਾਨ ਸਰਕਾਰ ’ਤੇ ਭੜਕੇ ਰੇਹੜੀ ਚਾਲਕ ! ਕਹੀਆਂ ਇਹ ਵੱਡੀਆਂ ਗੱਲਾਂ - ਆਪ ਸਰਕਾਰ ਵਲੋਂ ਟੈਕਸ ਲਗਾਏ ਜਾ ਰਹੇ
ਸ੍ਰੀ ਫਤਿਹਗੜ੍ਹ ਸਾਹਿਬ: ਮਾਰਕੀਟ ਕਮੇਟੀ ਸਰਹਿੰਦ ਦੇ ਅਧੀਨ ਆਉਂਦੀ ਸਬਜ਼ੀ ਮੰਡੀ ਸਰਹਿੰਦ ਵਿਖੇ ਰਿਕਸਾ ਰੇਹੜੀ ’ਤੇ ਲਗਾਈ ਪਰਚੀ ਨੂੰ ਲੈਕੇ ਰੇਹੜੀ ਚਾਲਕਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਸੂਬਾ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪਰਚੀ ’ਤੇ ਰੋਕ ਲਗਾਉਣ ਮੰਗ ਕੀਤੀ ਹੈ। ਉਥੇ ਹੀ ਠੇਕੇਦਾਰ ਨੇ ਕਿਹਾ ਕਿ ਉਨ੍ਹਾਂ ਨੇ ਸਰਕਾਰ ਤੋਂ ਮੰਡੀ ਦਾ ਠੇਕਾ ਲਿਆ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਪਰਚੀ ਕੱਟੀ ਜਾਂਦੀ ਹੈ। ਇਸ ਮੌਕੇ ਰੇਹੜੀ ਚਾਲਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸਰਹਿੰਦ ਸਬਜ਼ੀ ਮੰਡੀ ਵਿਖੇ ਰੇਹੜੀ ਚਾਲਕਾਂ ਉੱਤੇ ਯੂਜ਼ਜ਼ ਚਾਰਜ ਦੇ ਰੂਪ ਵਿੱਚ ਗੁੰਡਾ ਟੈਕਸ ਥੋਪਿਆ ਜਾ ਰਿਹਾ ਹੈ ਜਿਸ ਦਾ ਰੇਹੜੀ ਚਾਲਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਦੇ ਵੀ ਅਜਿਹਾ ਟੈਕਸ ਨਹੀਂ ਲੱਗਿਆ ਪਰ ਆਪ ਸਰਕਾਰ ਵਲੋਂ ਟੈਕਸ ਲਗਾਏ ਜਾ ਰਹੇ ਹਨ ਜਿਸਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਟੈਕਸ ਬੰਦ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਤੇਜ਼ ਕਰਨਗੇ।