ਜ਼ਮੀਨ ਦੇ ਮੁੱਦੇ 'ਤੇ ਆਇਆ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ
ਬੀਤੇ ਦਿਨ ਦਮਦਮੀ ਟਕਸਾਲ ਦੇ ਮੀਡੀਆ ਬੁਲਾਰੇ ਪ੍ਰੋ. ਸਰਚਾਂਦ ਸਿੰਘ ਨੇ ਜਾਰੀ ਬਿਆਨ 'ਚ ਢੱਡਰੀਆ ਵਾਲੇ ਦੇ ਨਾਂਅ ਜ਼ਮੀਨ ਹੋਣ ਦੀਆਂ ਫਰਦਾਂ ਮੀਡੀਆ ਨੂੰ ਜਾਰੀ ਕੀਤੀਆਂ ਸਨ, ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਨ੍ਹਾਂ ਦੇ ਨਾਂਅ ਜ਼ਮੀਨ ਹੋਣ ਬਾਰੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਅਸਲ ਵਿੱਚ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਨਾਂਅ 32 ਏਕੜ ਜ਼ਮੀਨ ਹੈ, ਜਿਸ 'ਚੋ 30 ਏਕੜ ਜ਼ਮੀਨ ਤਾਂ ਉਸ ਨੇ ਸ਼ੁਰੂ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਲਗਵਾਈ ਹੋਈ ਹੈ, ਸਿਰਫ 2 ਏਕੜ ਜ਼ਮੀਨ ਬੈਂਕ ਲੋਨ ਹੋਣ ਕਾਰਨ ਨਹੀਂ ਲਗਵਾਈ ਜਾ ਸਕੀ ਸੀ। ਉਨ੍ਹਾਂ ਨੇ ਕਿਹਾ ਕਿ ਲੋਨ ਖ਼ਤਮ ਹੁੰਦਿਆਂ ਹੀ ਇਹ ਜ਼ਮੀਨ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂਅ ਕਰਵਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦਮਦਮੀ ਟਕਸਾਲ ਦੀ ਸਟੇਜ ਛੱਡਣ ਦੀ ਚੁਣੌਤੀ ਨੂੰ ਵੰਗਾਰਦਿਆ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਲੱਖ ਵਾਰੀ ਪ੍ਰਚਾਰ ਬੰਦ ਕਰ ਸਕਦਾ ਹੈ ਪਰ ਕਿਸੇ ਦੇ ਦਬਾਉਣ ਨਾਲ ਪ੍ਰਚਾਰ ਬੰਦ ਨਹੀਂ ਕਰੇਗਾ।