14 ਜੂਨ ਨੂੰ ਰਿਲੀਜ਼ ਹੋਵੇਗੀ ਰਾਜਵੀਰ ਜਵੰਧਾ ਦੀ ਫ਼ਿਲਮ 'ਜਿੰਦ ਜਾਨ' - jind jaan
ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਆਪਣਾ ਨਿਵੇਕਲਾ ਨਾਂਅ ਬਣਾਉਣ ਵਾਲੇ ਰਾਜਵੀਰ ਜਵੰਧਾ ਦੀ ਫਿਲਮ 'ਜਿੰਦ ਜਾਨ' 14 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਰਾਜਵੀਰ ਨੇ ਦੱਸਿਆ ਕਿ ਉਹ ਇਸ ਫ਼ਿਲਮ 'ਚ ਇੱਕ ਸਾਧਾਰਨ ਲੜਕੇ ਦਾ ਕਿਰਦਾਰ ਨਿਭਾ ਰਹੇ ਹਨ। ਰਾਜਵੀਰ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਥੀਏਟਰ ਨਾਲ ਜੁੜੇ ਹੋਏ ਹੈ। ਇਸ ਲਈ ਪੁਲਿਸ 'ਚ ਨੌਕਰੀ ਕਰਨ ਦੇ ਬਾਅਦ ਵੀ ਉਹ ਆਪਣਾ ਥੀਏਟਰ ਦਾ ਮੋਹ ਨਹੀਂ ਛੱਡ ਸਕੇ।