ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਨਹੀਂ ਹੋਣੀ ਚਾਹੀਦੀ: ਮਨਿੰਦਰਜੀਤ ਬਿੱਟਾ
ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਰਾਜੋਆਣਾ ਦੇ ਮਾਮਲੇ ਦੇ ਵਿੱਚ ਜਿਸ ਨੂੰ ਵੀ ਵਿਰੋਧ ਹੈ ਉਸਨੂੰ ਅਦਾਲਤ 'ਚ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਹਾ ਕਿ ਪੰਜਾਬੀ ਅਮਨ ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨ ਸਮਰਥਕ ਬਾਹਰ ਬੈਠ ਕੇ ਅਜਿਹੀਆਂ ਸਾਜ਼ਿਸ਼ਾਂ ਫੈਲਾ ਰਹੇ ਹਨ। ਮਨਿੰਦਰਜੀਤ ਸਿੰਘ ਖਾਲਿਸਤਾਨ ਸਮਰਥਕਾਂ ਦੇ ਮਾਮਲੇ 'ਤੇ ਭੜਕਦੇ ਵਿਖਾਈ ਦਿੱਤੇ ਅਤੇ ਕਿਹਾ ਕਿ ਕੁਝ ਲੋਕ ਮਿਲ ਕੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਨਹੀਂ ਕਰ ਸਕਦੇ ਆਪਣੀ ਬਾਇਓਪਿਕ ਬਾਰੇ ਵੀ ਬੋਲਦਿਆਂ ਕਿਹਾ ਕਿ ਅਗਲੇ ਸਾਲ ਉਹ ਰਿਲੀਜ਼ ਹੋ ਜਾਵੇਗੀ।